ਕੰਵਰ ਗਰੇਵਾਲ ਦੀ ਵੀ ਹੋਈ ਬਾਲੀਵੁੱਡ 'ਚ ਐਂਟਰੀ, ਸੋਨਮ ਕਪੂਰ ਦੀ ਫਿਲਮ 'ਚ ਗਾਇਆ ਇਹ ਖੂਬਸੂਰਤ ਗੀਤ, ਦੇਖੋ ਵੀਡੀਓ

By  Aaseen Khan February 3rd 2019 12:31 PM

ਕੰਵਰ ਗਰੇਵਾਲ ਦੀ ਵੀ ਹੋਈ ਬਾਲੀਵੁੱਡ 'ਚ ਐਂਟਰੀ, ਸੋਨਮ ਕਪੂਰ ਦੀ ਫਿਲਮ 'ਚ ਗਾਇਆ ਇਹ ਖੂਬਸੂਰਤ ਗੀਤ, ਦੇਖੋ ਵੀਡੀਓ : ਪੰਜਾਬੀ ਸੰਗੀਤ ਦੀ ਸਫਲਤਾ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਪੰਜਾਬੀਆਂ ਗਾਣਿਆਂ ਦੇ ਵਧਦੇ ਰੁਜਾਨ ਤੋਂ ਲਗਾਇਆ ਜਾ ਸਕਦਾ ਹੈ। ਅੱਜ ਬਾਲੀਵੁੱਡ ਫਿਲਮ ਪੰਜਾਬੀ ਗਾਣੇ ਤੋਂ ਬਿਨਾਂ ਅਧੁਰੀ ਜਿਹੀ ਜਾਪਦੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਏਕ ਲੜਕੀ ਕੋ ਦੇਖ ਤੋਂ ਐਸਾ ਲਗਾ' ਜਿਸ 'ਚ ਸੋਨਮ ਕਪੂਰ, ਅਨਿਲ ਕਪੂਰ, ਅਤੇ ਰਾਜਕੁਮਾਰ ਰਾਓ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ 'ਚ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਕੰਵਰ ਗਰੇਵਾਲ ਨੇ ਵੀ ਬਾਲੀਵੁੱਡ 'ਚ ਗਾਣੇ ਨਾਲ ਡੈਬਿਊ ਕਰ ਦਿੱਤਾ ਹੈ। ਇਸ ਫਿਲਮ 'ਚ ਦੋ ਪੰਜਾਬੀ ਗਾਣੇ ਹਨ , ਪਹਿਲਾ ਗੁੜ ਨਾਲੋਂ ਇਸ਼ਕ ਮੀਠਾ ਅਤੇ ਦੂਸਰਾ ਕੰਵਰ ਗਰੇਵਾਲ ਦਾ ਗੀਤ 'ਚਿੱਠੀਏ' ਗੀਤ।

 

View this post on Instagram

 

Dheeyan de pyaar di gall. Our Debut bollywood track. Do check and give your valuable comments. #EkLadkiKoDekhaTohDekhaTohAisaLaga #FoxStarStudios #VinodChopra #TeamKG

A post shared by Kanwar Grewal (@kanwar_grewal_official) on Feb 1, 2019 at 3:56am PST

ਇਸ ਬਾਰੇ ਕੰਵਰ ਗਰੇਵਾਲ ਨੇ ਆਪਣੇ ਸ਼ੋਸ਼ਲ ਮੀਡੀਆ ਹੈਂਡਲ 'ਤੇ ਗਾਣੇ ਦਾ ਛੋਟਾ ਜਿਹਾ ਟੀਜ਼ਰ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਚਿੱਠੀਏ ਗਾਣਾ ਬੜਾ ਹੀ ਸ਼ਾਨਦਾਰ ਗੀਤ ਹੈ ਜਿਸ ਦਾ ਇੱਕਲਾ ਇੱਕਲਾ ਬੋਲ ਸੁਣਨ ਵਾਲਾ ਹੈ। ਗਾਣੇ ਨੂੰ ਕੰਵਰ ਗਰੇਵਾਲ ਨੇ ਆਪਣੇ ਵੱਖਰੇ ਅੰਦਾਜ਼ ਨਾਲ ਹੀ ਗਾਇਆ ਹੈ। ਫਿਲਮ ਏਕ ਲੜਕੀ ਕੋ ਦੇਖ ਤੋਂ ਐਸਾ ਲਗਾ ਦੀ ਗੱਲ ਕਰੀਏ ਤਾਂ ਫਿਲਮ 'ਚ ਸੋਨਮ ਕਪੂਰ ਨੇ ਸਮਲੈਂਗਿਕ ਦਾ ਕਿਰਦਾਰ ਨਿਭਾਇਆ ਹੈ।

ਹੋਰ ਵੇਖੋ : ਸ਼ਾਹਰੁਖ ਦੀ ‘ਜ਼ੀਰੋ’ ‘ਚ ‘ਹੀਰ ਬਦਨਾਮ’ , ਕੈਟਰੀਨਾ ਦਾ ਦਿਖਿਆ ਜਲਵਾ , ਦੇਖੋ ਵੀਡੀਓ

Kanwar Grewal 's Debut song in Bollywood Kanwar Grewal 's Debut song in Bollywood

ਬੇਹੱਦ ਯੂਨਿਕ ਕੰਟੈਂਟ 'ਤੇ ਬਣੀ ਇਸ ਫਿਲਮ 'ਚ ਪਹਿਲੀ ਦਫਾ ਸੋਨਮ ਆਪਣੇ ਪਿਤਾ ਅਨਿਲ ਕਪੂਰ ਦੇ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆ ਰਹੀ ਹਨ। ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ  ਬਾਅਦ ਹੀ ਇਸਨੂੰ ਲੈ ਕੇ ਲੋਕਾਂ ਦੇ ਵਿੱਚ ਉਤਸਕਤਾ ਬਣਨੀ ਸ਼ੁਰੂ ਹੋ ਗਿਆ ਸੀ। ਫਿਲਹਾਲ ਫਿਲਮ ਨੂੰ ਬਾਕਸ ਆਫਿਸ ਖਿੜਕੀ 'ਤੇ ਠੀਕ ਠੀਕ ਹੀ ਰਿਸਪਾਂਸ ਮਿਲ ਰਿਹਾ ਹੈ।

Related Post