ਆਖਰੀ ਚਿੱਠੀ ਕਿਵੇਂ ਦੇਵੇਗੀ ਆਖਿਰੀ ਸੁਨੇਹਾ ਸੁਣੋ ਕੰਵਰ ਗਰੇਵਾਲ ਦੀ ਜ਼ੁਬਾਨੀ

By  Shaminder November 6th 2019 12:42 PM

ਕੰਵਰ ਗਰੇਵਾਲ ਆਪਣੇ ਸੂਫ਼ੀ ਅੰਦਾਜ਼ 'ਚ ਗਾਏ ਗਾਣਿਆਂ ਕਰਕੇ ਮਸ਼ਹੂਰ ਹਨ । ਉਨ੍ਹਾਂ ਦੇ ਗੀਤਾਂ 'ਚ ਅਕਸਰ ਇਸ਼ਕ ਹਕੀਕੀ ਦੀ ਗੱਲ ਕੀਤੀ ਜਾਂਦੀ ਹੈ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ 'ਚ ਉਹ ਰੂਹਾਨੀਅਤ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਕੰਵਰ ਗਰੇਵਾਲ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ,ਜਾਣੋਂ ਕਿਉਂ ਛੱਡ ਦਿੱਤੀ ਸੀ ਯੂਨੀਵਰਸਿਟੀ ਦੀ ਨੌਕਰੀ

ਇਹ ਵੀਡੀਓ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਜੋ ਕਿ ੨2017 'ਚ ਕਰਵਾਇਆ ਗਿਆ ਸੀ ਉਸ ਸਮੇਂ ਦਾ ਹੈ । ਜਿਸ 'ਚ ਕੰਵਰ ਗਰੇਵਾਲ ਲਾਈਵ ਪਰਫਾਰਮੈਂਸ ਲਈ ਪਹੁੰਚੇ ਸਨ । ਇਸ ਮੌਕੇ ਉਨ੍ਹਾਂ ਨੇ ਇਨਸਾਨ ਦੇ ਹਊਮੇ , ਹੰਕਾਰ ਦੀ ਗੱਲ ਕੀਤੀ ।ਉਨ੍ਹਾਂ ਕਿਹਾ ਕਿ ਜੋ ਇਨਸਾਨ ਮੈਂ-ਮੈਂ ਕਰਦਾ ਹੈ ਉਹ ਖ਼ਤਮ ਹੋ ਜਾਂਦਾ ਹੈ । ਕਿਉਂਕਿ ਹੰਕਾਰ ਇਨਸਾਨ ਨੂੰ ਖ਼ਤਮ ਕਰ ਦਿੰਦਾ ਹੈ ।

https://www.instagram.com/p/B4gttGzpn-g/

ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿੰਦਗੀ ਦੀ ਆਖਰੀ ਚਿੱਠੀ ਦੀ ਗੱਲ ਕਰਦਿਆਂ ਆਖਿਆ ਕਿ ਇਸ ਦੁਨੀਆ 'ਤੇ ਸਦਾ ਲਈ ਕੋਈ ਵੀ ਨਹੀਂ ਆਇਆ ਅਤੇ ਆਖਿਰ ਨੂੰ ਪ੍ਰਮਾਤਮਾ ਨੂੰ ਸਾਰਾ ਲੇਖਾ ਹਿਸਾਬ ਦੇਣਾ ਪਵੇਗਾ। ਕਿਉਂਕਿ ਉਸ ਪ੍ਰਮਾਤਮਾ ਦੇ ਘਰੋਂ ਆਖਰੀ ਚਿੱਠੀ ਆਏਗੀ ਤਾਂ ਉਹ ਦੁਨੀਆ ਦੇ ਹਰ ਸ਼ਖਸ ਦੀ ਆਉਣੀ ਹੈ ਭਾਵੇਂ ਉਹ ਕੋਈ ਵੀ ਹੋਵੇ ।

https://www.instagram.com/p/B4fPI3KJ5Rr/

ਫਿਰ ਉਸ ਚਿੱਠੀ ਨੇ ਇਹ ਨਹੀਂ ਵੇਖਣਾ ਕਿ  ਕੋਈ ਅਮੀਰ ਹੈ ,ਗਰੀਬ ਹੈ ,ਰਾਜਾ ਹੈ ਜਾਂ ਰਾਣੀ ਹੈ ।ਪਰ ਉਸ ਚਿੱਠੀ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ ।ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ ਨੂੰ ਕਰੋੜਾਂ ਲੋਕ ਵੇਖ ਚੁੱਕੇ ਨੇ।

 

Related Post