ਕਪਿਲ ਸ਼ਰਮਾ ਇਕ ਵਾਰ ਫਿਰ ਹੋਏ ਡਿਪ੍ਰੈਸ਼ਨ ਦੇ ਸ਼ਿਕਾਰ

By  PTC Buzz December 4th 2017 06:40 AM

ਕਪਿਲ ਸ਼ਰਮਾ ਨੂੰ ਲੈ ਕੇ ਖ਼ਬਰ ਹੈ ਕਿ ਉਹ ਗੋਆ ਵਿੱਚ ਭਾਰਤੀ ਸਿੰਘ Bharti Singh ਦੇ ਵਿਆਹ ਦੇ ਫੰਕਸ਼ਨ ਵਿੱਚ ਸ਼ਾਮਿਲ ਹੋਣਗੇ । ਇਸ ਵਿੱਚ ਇੱਕ ਵਾਰ ਫਿਰ ਉਹ ਵਿਵਾਦ 'ਚ ਘਿਰਦੇ ਨਜ਼ਰ ਆ ਰਹੇ ਹੈ । ਦਰਅਸਲ ਹਾਲ ਹੀ ਵਿੱਚ ਉਨ੍ਹਾਂ ਦੇ ਲਈ ਇੱਕ ਚੈਨਲ ਨੇ ਕਾਨਕਲੇਵ ਦਾ ਪ੍ਰਬੰਧ ਕੀਤਾ ਸੀ ਪਰ ਕਈ ਬਦਲਾਅ ਕਰਾਉਣ ਦੇ ਬਾਅਦ ਵੀ ਕਪਿਲ ਨੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਹੈ । ਜਿਸਦੀ ਵਜ੍ਹਾ ਨਾਲ ਉਸ ਚੈਨਲ ਨੂੰ 2 ਲੱਖ ਰੁਪਏ ਦਾ ਨੁਕਸਾਨ ਭੁਗਤਣਾ ਪਿਆ ।

ਕਪਿਲ ਨੇ ਪ੍ਰੋਗਰਾਮ ਲਈ ਚੈਨਲ ਤੋਂ ਤਿੰਨ ਬਿਜਨੇਸ ਅਤੇ ਚਾਰ ਇਕਾਨਾਮੀ ਕਲਾਸ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ । ਟਿਕਟ ਨੂੰ ਲੈ ਕੇ ਕਪਿਲ ਨੇ ਤਕਰੀਬਨ ਤਿੰਨ ਵਾਰ ਬਦਲਾਵ ਕਰਵਾਏ ਅਤੇ ਅਖੀਰ ਉਨ੍ਹਾਂ ਨੇ ਪ੍ਰਬੰਧਕ ਨੂੰ ਮਨਾ ਕਰ ਦਿੱਤਾ । ਖਬਰਾਂ ਦੇ ਅਨੁਸਾਰ ਕਪਿਲ ਲਈ ਟਿਕਟ ਬੁੱਕ ਅਤੇ ਫਿਰ ਤਿੰਨ ਵਾਰ ਬੁੱਕ ਕਰਵਾਈ ਗਈ । ਜਿਸ ਕਾਰਨ ਪ੍ਰਬੰਧਕ ਨੂੰ ਤਕਰੀਬਨ 2 ਲੱਖ ਦਾ ਨੁਕਸਾਨ ਹੋਇਆ । ਕਪਿਲ ਅੱਜ ਕਲ ਦੁਬਾਰਾ ਡਿਪ੍ਰੇਸ਼ਨ ਵਿੱਚ ਚੱਲ ਰਹੇ ਹਨ । ਇਸਦੀ ਵਜ੍ਹਾ "ਫਿਰੰਗੀ" ਦੀ ਅਸਫਲਤਾ ਹੈ । ਉਨ੍ਹਾਂ ਨੇ ਸੋਚਿਆ ਨਹੀਂ ਸੀ ਕਿ ਫਿਲਮ ਫਿਰੰਗੀ ਇੰਨੀ ਬੁਰੀ ਤਰ੍ਹਾਂ ਬਾਕਸ ਆਫਿਸ ਚ ਸ਼ੁਰੂਆਤ ਕਰੇਗੀ ।

ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਚ 2.10 ਕਰੋਡ਼ ਰੁਪਏ ਦੀ ਕਮਾਈ ਕੀਤੀ ਸੀ, ਜੱਦ ਕਿ ਵੀਕੇਂਡ ਵਿੱਚ ਕੁਲ 4 ਕਰੋਡ਼ 50 ਲੱਖ ਦਾ ਬਾਕਸ ਆਫਿਸ ਕਲੇਕਸ਼ਨ ਕੀਤਾ ਹੈ । ਦੱਸ ਦਈਏ ਕਪਿਲ ਸ਼ਰਮਾ ਨੇ ‘ਫਿਰੰਗੀ Firangi’ ਦੇ ਨਾਲ ਬਤੋਰ ਪ੍ਰੋਡਿਊਸਰ ਕਰਿਅਰ ਦੀ ਸ਼ੁਰੁਆਤ ਕੀਤੀ ਹੈ । ਫਿਲਮ ਦਾ ਬਜਟ ਲੱਗਭੱਗ 25 ਕਰੋੜ ਦੱਸਿਆ ਜਾਂਦਾ ਹੈ ।

Related Post