ਜਸਬੀਰ ਜੱਸੀ ਤੇ ਕਪਿਲ ਸ਼ਰਮਾ ਨੇ ਜਦੋਂ ਬੰਨੇ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਗੀਤ ‘ਤੇ ਰੰਗ, ਦੇਖੋ ਵੀਡੀਓ

By  Lajwinder kaur April 2nd 2019 10:53 AM

ਜਸਬੀਰ ਜੱਸੀ ਦਾ ਸੁਪਰ ਡੁਪਰ ਹਿੱਟ ਗੀਤ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਜਿਸ ਨੇ ਸਭ ਦੇ ਦਿਲਾਂ ‘ਚ ਖਾਸ ਜਗਾ ਬਣਾਈ ਹੋਈ ਹੈ।  ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹਨਾਂ ਦੇ ਨਾਲ ਕਪਿਲ ਸ਼ਰਮਾ ਤੇ ਮੀਕਾ ਸਿੰਘ ਵੀ ਨਜ਼ਰ ਆ ਰਹੇ ਹਨ। ਜਸਬੀਰ ਜੱਸੀ ਅਤੇ ਕਪਿਲ ਸ਼ਰਮਾ ਨੇ ਜਦੋਂ ਦਿਲ ਲੈ ਗਈ ਕੁੜੀ ਗੁਜਰਾਤ ਦੀ ਗੀਤ ਉੱਤੇ ਰੰਗ ਬੰਨੇ ਦਿੱਤੇ, ਸਾਰੇ ਉਹਨਾਂ ਦੀ ਇਸ ਜੁਗਲਬੰਦੀ ਸੁਣ ਕੇ ਸਭ ਤ੍ਰਿਪਤ ਹੋ ਗਏ।

View this post on Instagram

 

#happybirthday @kapilsharma bhji #jugjugjyo #RajjRajjHasao

A post shared by Jassi (@jassijasbir) on Apr 1, 2019 at 11:57am PDT

ਹੋਰ ਵੇਖੋ:ਹਰਸ਼ਦੀਪ ਕੌਰ ਨੂੰ ਮਿਲਿਆ ਗੁਰਦਾਸ ਮਾਨ ਤੋਂ ਆਸ਼ੀਰਵਾਦ

ਜਸਬੀਰ ਜੱਸੀ ਨੇ ਇਹ ਖਾਸ ਵੀਡੀਓ ਕਪਿਲ ਸ਼ਰਮਾ ਦੇ ਜਨਮਦਿਨ ਉੱਤੇ ਸ਼ੇਅਰ ਕੀਤੀ ਹੈ। ਕਪਿਲ ਸ਼ਰਮਾ ਜਿਹੜੇ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਜਸਬੀਰ ਜੱਸੀ ਨੇ ਕੈਪਸ਼ਨ 'ਚ ਕਪਿਲ ਸ਼ਰਮਾ ਨੂੰ ਬਰਥਡੇਅ ਦੀਆਂ ਮੁਬਾਰਕਾਂ ਦਿੰਦੇ ਹੋਏ ਲਿਖਿਆ ਹੈ ਕਿ ਸਭ ਨੂੰ ਰੱਜ ਰੱਜ ਕੇ ਹਸਾਉਂਦੇ ਰਹੋ। ਜਸਬੀਰ ਜੱਸੀ ਪੰਜਾਬੀ ਇੰਡਸਟਰੀ ਬਹੁਤ ਸਾਰੇ ਹਿੱਟ ਗੀਤ ਜਿਵੇਂ ਦਿਲ ਲੈ ਗਈ ਕੁੜੀ ਗੁਜਰਾਤ ਦੀ, ਲੌਂਗ ਦਾ ਲਿਸ਼ਕਾਰਾ, ਕੋਕਾ ਤੇਰਾ ਕੋਕਾ, ਕੁੜੀ ਕੁੜੀ, ਮਿਰਜ਼ਾ ਆਦਿ ਤੇ ਨਾਲ ਹੀ ਕਈ ਫ਼ਿਲਮਾਂ 'ਚ ਵੀ ਆਪਣੇ ਗੀਤ ਦੇ ਚੁੱਕੇ ਹਨ।

Related Post