ਕਪਿਲ ਸ਼ਰਮਾ ਦੇ ਘਰ ਧੀ ਨੇ ਲਿਆ ਜਨਮ,ਸੈਲੀਬ੍ਰੇਟੀਜ਼ ਦੇ ਰਹੇ ਵਧਾਈ

By  Shaminder December 10th 2019 10:52 AM

ਕਪਿਲ ਸ਼ਰਮਾ ਦੇ ਘਰੋਂ ਗੁੱਡ ਨਿਊਜ਼ ਆਈ ਹੈ ਉਹ ਇਹ ਕਿ ਕਪਿਲ ਪਾਪਾ ਬਣ ਗਏ ਹਨ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਧੀ ਨੂੰ ਜਨਮ ਦਿੱਤਾ ਹੈ । ਕਪਿਲ ਸ਼ਰਮਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੀ ਧੀ ਦੇ ਜਨਮ ਦੀ ਖੁਸ਼ੀ ਸਾਂਝੀ ਕੀਤੀ ਹੈ । ਜਿਸ ਤੋਂ ਬਾਅਦ ਕਪਿਲ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ । ਕਪਿਲ ਨੇ ਅੱਜ ਸਵੇਰੇ ਯਾਨੀ ਕਿ ਮੰਗਲਵਾਰ ਦੀ ਸਵੇਰੇ ਤੜਕੇ ਪੰਜ ਵਜੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ।

ਹੋਰ ਵੇਖੋ:ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਆਉਣ ਵਾਲੀ ਹੈ ਗੁੱਡ ਨਿਊਜ਼, ਗੱਲਾਂ-ਗੱਲਾਂ ਕਰ ਬੈਠੇ ਵੱਡਾ ਖੁਲਾਸਾ

https://twitter.com/KapilSharmaK9/status/1204157224311898112

ਉਨ੍ਹਾਂ ਨੇ ਲਿਖਿਆ "ਬੇਬੀ ਗਰਲ ਦਾ ਜਨਮ ਹੋਇਆ ਹੈ,ਤੁਹਾਡਾ ਆਸ਼ੀਰਵਾਦ ਚਾਹੀਦਾ ਹੈ,ਜੈ ਮਾਤਾ ਦੀ । ਦੱਸ ਦਈਏ ਕਿ ਇਸ ਜੋੜੀ ਨੇ ਹਿੰਦੂ ਅਤੇ ਸਿੱਖ ਰੀਤੀ ਰਿਵਾਜ਼ ਮੁਤਾਬਕ ਬੀਤੇ ਸਾਲ ਦਸੰਬਰ 'ਚ ਵਿਆਹ ਰਚਾਇਆ ਸੀ ।

https://www.instagram.com/p/B5w017ZAvVA/

ਦੋਵੇਂ ਕਾਲਜ ਸਮੇਂ ਦੇ ਵਧੀਆ ਦੋਸਤ ਸਨ ਅਤੇ ਇੱਕ ਦੂਜੇ ਨੂੰ ਕਾਫੀ ਲੰਮੇ ਸਮੇਂ ਤੋਂ ਡੇਟ ਕਰ ਰਹੇ ਸਨ ।ਪਰ ਆਖਿਰਕਾਰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ । ਜਿਸ ਤੋਂ ਬਾਅਦ ਇਸ ਜੋੜੇ ਦੇ ਘਰ ਪ੍ਰਮਾਤਮਾ ਨੇ ਧੀ ਦੀ ਦਾਤ ਦੇ ਨਾਲ ਨਵਾਜ਼ਿਆ ਹੈ । ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਤੋਂ ਇਸੇ ਲਈ ਪਿਛਲੇ ਕਈ ਦਿਨਾਂ ਤੋਂ ਛੁੱਟੀ ਲਈ ਹੋਈ ਸੀ ਤਾਂ ਕਿ ਉਹ ਆਉਣ ਵਾਲੇ ਮਹਿਮਾਨ 'ਤੇ ਗਿੰਨੀ 'ਤੇ ਪੂਰਾ ਧਿਆਨ ਦੇ ਸਕਣ ।

Related Post