ਕੇ.ਕੇ ਨੂੰ ਯਾਦ ਕਰ ਇਮੋਸ਼ਨਲ ਹੋਏ ਕਪਿਲ ਸ਼ਰਮਾ, ਸ਼ੇਅਰ ਕੀਤੇ ਆਖਰੀ ਮੁਲਾਕਾਤ ਦੇ ਕਿੱਸੇ

By  Pushp Raj June 2nd 2022 05:12 PM -- Updated: June 2nd 2022 05:23 PM

ਮਸ਼ਹੂਰ ਗਾਇਕ ਕੇਕੇ ਦਾ ਅੱਜ ਅੰਤਿਮ ਸੰਸਕਾਰ ਹੋ ਗਿਆ ਹੈ। ਲਾਈਵ ਕੰਸਰਟ ਦੌਰਾਨ ਅਚਾਨਕ ਸਿਹਤ ਵਿਗੜ ਜਾਣ ਕਾਰਨ ਕੇਕੇ ਦਾ ਦੇਹਾਂਤ ਹੋ ਗਿਆ। ਕੋਲਕਾਤਾ ਵਿੱਚ ਇੱਕ ਲਾਈਵ ਕੰਸਰਟ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਕੇ.ਕੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਸ਼ਰਧਾਂਜਲੀ ਦਿੱਤੀ ਹੈ ਤੇ ਉਨ੍ਹਾਂ ਨਾਲ ਹੋਈ ਆਖਰੀ ਮੁਲਾਕਾਤ ਬਾਰੇ ਦੱਸਿਆ ਹੈ।

Image Source: Instagram

ਕੇ.ਕੇ ਦੇ ਦੇਹਾਂਤ ਕਾਰਨ ਪੂਰਾ ਦੇਸ਼ ਸੋਗ ਵਿੱਚ ਹੈ, ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਖੇਡਾਂ ਅਤੇ ਰਾਜਨੀਤਿਕ ਹਸਤੀਆਂ ਨੇ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਇੰਸਟਾਗ੍ਰਾਮ 'ਤੇ ਕੇਕੇ ਨੂੰ ਸ਼ਰਧਾਂਜਲੀ ਦਿੱਤੀ।

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਇੰਸਟਾਗ੍ਰਾਮ 'ਤੇ ਕੇਕੇ ਨੂੰ ਸ਼ਰਧਾਂਜਲੀ ਦਿੱਤੀ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੇ.ਕੇ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਰਹੂਮ ਗਾਇਕ ਕੇ.ਕੇ ਦੇ ਲਈ ਇੱਕ ਬੇਹੱਦ ਭਾਵੁਕ ਨੋਟ ਵੀ ਲਿਖਿਆ ਹੈ।

Image Source: Instagram

ਕਪਿਲ ਸ਼ਰਮਾ ਨੇ ਕੇ.ਕੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਪੋਸਟ ਵਿੱਚ ਲਿਖਿਆ, " ਅਜੇ ਕੁਝ ਸਮਾਂ ਪਹਿਲਾਂ ਹੀ ਸਾਡੀ ਮੁਲਾਕਾਤ ਹੋਈ ਸੀ, ਕਿੰਨੀ ਸੋਹਣੀ ਸ਼ਾਮ ਸੀ, ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਇਹ ਮੁਲਾਕਾਤ ਆਖਰੀ ਹੋਵੇਗੀ, ਦਿਲ ਬਹੁਤ ਉਦਾਸ ਹੈ, ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਸਾਡੇ ਦਿਲਾਂ ਵਿੱਚ ਤੁਸੀਂ ਹਮੇਸ਼ਾ ਰਹੋਗੇ। ਅਲਵਿਦਾ ਭਰਾ ? ਓਮ ਸ਼ਾਂਤੀ #KK ?"

 

Image Source: Instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: ਪਰਿਵਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ

ਮਸ਼ਹੂਰ ਗਾਇਕ ਕੇਕੇ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜ ਤੱਤਾਂ ਚ ਵਿਲੀਨ ਹੋ ਗਏ ਹਨ। ਉਨ੍ਹਾਂ ਨੂੰ ਕ੍ਰਿਸ਼ਨ ਕੁਮਾਰ ਕੁਨਾਥ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 31 ਮਈ ਦੀ ਦੇਰ ਰਾਤ ਨੂੰ ਕੇਕੇ ਕੋਲਕਾਤਾ 'ਚ ਲਾਈਵ ਕੰਸਰਟ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ।ਕੇ.ਕੇ ਦੀ ਅਚਾਨਕ ਹੋਈ ਮੌਤ ਕਾਰਨ ਹਰ ਕਿਸੇ ਦੇ ਮਨ ਵਿੱਚ ਕਈ ਸਵਾਲ ਉੱਠ ਰਹੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਆਡੀਟੋਰੀਅਮ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਨ, ਜਿਸ ਦੀ ਸਿੰਗਰ ਸ਼ਿਕਾਇਤ ਕਰ ਰਹੇ ਸਨ ਪਰ ਕੁਝ ਨਹੀਂ ਕੀਤਾ ਗਿਆ। ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ, ਆਖਿਰ ਕੀ ਹੋਇਆ?

 

View this post on Instagram

 

A post shared by Kapil Sharma (@kapilsharma)

Related Post