ਕਪਿਲ ਸ਼ਰਮਾ ਦੀਆਂ ਅੱਖਾਂ ਹੋਈਆਂ ਨਮ, ਮਰਹੂਮ ਗਾਇਕ ਸਰਦੂਲ ਸਿਕੰਦਰ ਦਾ ਖ਼ਾਸ ਵੀਡੀਓ ਕੀਤਾ ਸਾਂਝਾ, ਕਪਿਲ ਦੀ ਨਵਜੰਮੀ ਬੇਟੀ ਨੂੰ ਦਿੱਤਾ ਸੀ ਆਸ਼ੀਰਵਾਦ, ਦੇਖੋ ਵੀਡੀਓ

By  Lajwinder kaur February 25th 2021 10:22 AM -- Updated: February 25th 2021 11:21 AM

ਸੁਰਾਂ ਦੇ ਸਿਕੰਦਰ ‘ਸਰਦੂਲ ਸਿਕੰਦਰ’ ਜੋ ਕਿ ਬੀਤੀ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਨ੍ਹਾਂ ਦੇ ਦਿਹਾਂਤ ਦੀ ਖਬਰ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦਾ ਪਰਿਵਾਰ ਇਸ ਸਮੇਂ ਵੱਡੇ ਸਦਮੇ ‘ਚ ਲੰਘ ਰਿਹਾ ਹੈ । ਪੰਜਾਬੀ ਕਲਕਾਰ ਤੇ ਫੈਨਜ਼ ਪੋਸਟ ਪਾ ਕੇ ਸਰਦੂਲ ਸਿਕੰਦਰ ਜੀ ਨੂੰ ਯਾਦ ਕਰਕੇ ਸ਼ਰਧਾਂਜਲੀ ਦੇ ਰਹੇ ਨੇ।

inside image of sardool sakinder Image Source -Instagram

ਹੋਰ ਪੜ੍ਹੋ : ਐਕਟਰ ਦਰਸ਼ਨ ਔਲਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

inside image of kapil sharma with sardool sikandar Image Source -Instagram

ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵੀ ਦਿੱਗਜ ਗਾਇਕ ਸਰਦੂਲ ਸਿਕੰਦਰ ਦੀ ਮੌਤ ਦੇ ਦੁੱਖ ਪ੍ਰਗਟ ਕਰਦੇ ਹੋਏ, ਇੱਕ ਅਣਦੇਖੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਸਰਦੂਲ ਸਿਕੰਦਰ ਨੇ ਨੰਨ੍ਹੀ ਅਨਾਰਿਆ ਨੂੰ ਗੋਦੀ ‘ਚ ਲਿਆ ਹੋਇਆ ਤੇ ਆਪਣਾ ਆਸ਼ੀਰਵਾਦ ਦਿੱਤਾ। ਇਸ ਵੀਡੀਓ ‘ਚ ਕਪਿਲ ਸ਼ਰਮਾ ਤੇ ਸਰਦੂਲ ਸਿਕੰਦਰ ਦੇ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਨੇ।

inside image of sardool sikandar death Image Source -Instagram

ਕਪਿਲ ਸ਼ਰਮਾ ਨੇ ਕੈਪਸ਼ਨ ‘ਚ ਲਿਖਿਆ ਹੈ- ‘ਇੱਕ ਸੁੰਦਰ ਇਨਸਾਨ ਦੀ ਇੱਕ ਖ਼ੂਬਸੂਰਤ ਯਾਦ..ਇਹ ਮੇਰੀ ਧੀ ਦੀ ਪਹਿਲੀ ਲੋਹੜੀ ਸੀ ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਸੀ ਕਿ ਸਰਦੂਲ ਭਾਜੀ ਆਪਣੇ ਪਰਿਵਾਰ ਦੇ ਨਾਲ ਨਵਜੰਮੀ ਅਨਾਇਰਾ ਨੂੰ ਅਸ਼ੀਰਵਾਦ ਦੇਣ ਲਈ ਆਏ ਸੀ, ਉਨ੍ਹਾਂ ਨੇ ਬੱਚੀ ਨੂੰ ਅਸ਼ੀਰਵਾਦ ਦੇਣ ਲਈ “ਮੂਲ ਮੰਤਰ” “'ਇਕ ਓਂਕਾਰ'” ਗਾਇਆ, ਕਦੇ ਨਹੀਂ ਸੋਚਿਆ ਸੀ ਕਿ ਇਹ ਸਾਡੀ ਆਖਰੀ ਮੁਲਾਕਾਤ ਸੀ।  ਲਵ ਯੂ ਸਰਦੂਲ ਭਾਜੀ, ਤੁਸੀਂ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹੋਗੇ ? #omshanti #sardoolsikender’

 

 

View this post on Instagram

 

A post shared by Kapil Sharma (@kapilsharma)

 

Related Post