ਫਿਲਮ 'ਸੰਨ ਆਫ ਮਨਜੀਤ' ਦਾ ਨਵਾਂ ਪੋਸਟਰ ਕਪਿਲ ਸ਼ਰਮਾ ਨੇ ਕੀਤਾ ਸਾਂਝਾ  

By  Shaminder September 22nd 2018 10:38 AM

ਕਪਿਲ ਸ਼ਰਮਾ ਨੇ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਆਪਣੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਇੱਕ ਹੋਰ ਪੋਸਟਰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਸ ਫਿਲਮ ਨਾਲ ਸਬੰਧਤ ਹੋਣ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਨਾਲ ਜੁੜੇ ਰਹਿਣ । ਇਸ ਫਿਲਮ 'ਚ ਮੁੱਖ ਭੂਮਿਕਾ 'ਚ ਗੁਰਪ੍ਰੀਤ ਘੁੱਗੀ ਨਜ਼ਰ ਆਉਣਗੇ ।ਇਹ ਫਿਲਮ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ : ਕਪਿਲ ਸ਼ਰਮਾ ਨੇ ‘ਸੰਨ ਆਫ ਮਨਜੀਤ ਸਿੰਘ’ ਲਈ ਗੀਤ ਦੀ ਕੀਤੀ ਰਿਕਾਰਡਿੰਗ

https://www.instagram.com/p/Bn-yhZzBWGF/?hl=en&taken-by=kapilsharma

ਇਸ ਫਿਲਮ ਨੂੰ ਕਪਿਲ ਸ਼ਰਮਾ ਅਤੇ ਸੁਮਿਤ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ । ਹਾਲਾਂਕਿ ਫਿਲਮ ਦੀ ਕਹਾਣੀ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਦੋ ਪੀੜ੍ਹੀਆਂ ਦੇ ਵਿਚਾਲੇ ਟਕਰਾਅ ਨੂੰ ਦਰਸਾਉਂਦੀ ਹੈ । ਇਸ ਫਿਲਮ ਦਾ ਕਨਸੈਪਟ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ । ਇਸ ਫਿਲਮ ਨੂੰ ਵਿਕਰਮ ਗਰੋਵਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ ।ਗੁਰਪ੍ਰੀਤ ਘੁੱਗੀ ਦੀ ਫਿਲਮ 'ਸੰਨ ਆਫ ਮਨਜੀਤ ਸਿੰਘ' 'ਚ ਉਹ ਮੁੱਖ ਭੂਮਿਕਾ 'ਚ ਹਨ ।

kapil sharma kapil sharma

ਇਸ ਫਿਲਮ ਨੂੰ ਲੈ ਕੇ ਕਪਿਲ ਸ਼ਰਮਾ ਬੇਹੱਦ ਉਤਸ਼ਾਹਿਤ ਨੇ । ਲੰਬੇ ਸਮੇਂ ਤੋਂ ਲਾਈਮ ਲਾਈਟ ਤੋਂ ਦੂਰ ਰਹੇ ਕਪਿਲ ਸ਼ਰਮਾ ਇਸ ਫਿਲਮ ਦੇ ਨਾਲ ਮਨੋਰੰਜਨ ਦੀ ਦੁਨੀਆ 'ਚ ਮੁੜ ਤੋਂ ਕਦਮ ਰੱਖ ਰਹੇ ਨੇ । ਪਿਛਲੇ ਲੰਮੇ ਸਮੇਂ ਤੋਂ ਕਪਿਲ ਸ਼ਰਮਾ ਬੀਮਾਰ ਚੱਲ ਰਹੇ ਸਨ ਅਤੇ ਏਨੀਂ ਦਿਨੀਂ ਉਹ ਆਪਣਾ ਵਜ਼ਨ ਘਟਾਉਣ ਅਤੇ ਖੁਦ ਨੂੰ ਫਿਟ ਰੱਖਣ ਲਈ ਜਿਮ ਜਾ ਰਹੇ ਨੇ । ਇਸ ਫਿਲਮ ਤੋਂ ਉਨ੍ਹਾਂ ਨੂੰ ਕਾਫੀ ਉਮੀਦਾਂ ਨੇ ਅਤੇ ਇਹ ਫਿਲਮ ੧੨ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Related Post