ਕਪਿਲ ਸ਼ਰਮਾ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ- ‘ਕਾਸ਼ ਅਜਿਹਾ ਸਾਡੇ ਦੇਸ਼ ‘ਚ ਵੀ ਹੋ ਸਕਦਾ’

By  Lajwinder kaur July 30th 2019 12:12 PM

ਕਪਿਲ ਸ਼ਰਮਾ ਜੋ ਕਿ ਏਨੀਂ ਦਿਨੀਂ ਆਪਣੀ ਪਤਨੀ ਦੇ ਨਾਲ ਕੈਨੇਡਾ ਗਏ ਹੋਏ ਹਨ। ਕਪਿਲ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਖ਼ੂਬਸੂਰਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਾਈ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਕਿੰਨੀ ਖ਼ੂਬਸੂਰਤ ਹੈ ਇਹ...’

 

View this post on Instagram

 

How beautiful is this ? #beautiful #britishcolumbia #nature #naturelovers #love #youandme ❤️

A post shared by Kapil Sharma (@kapilsharma) on Jul 29, 2019 at 1:38pm PDT

ਹੋਰ ਵੇਖੋ:ਸਲਮਾਨ ਖ਼ਾਨ ਦੀ ਸਪੈਸ਼ਲ ਫੈਨ ਨੇ ਪੈਰ ਦੇ ਨਾਲ ਬਣਾਇਆ ਸਕੈਚ, ਦੇਖੋ ਵੀਡੀਓ

ਇਸ ਕਿਊਟ ਵੀਡੀਓ ਨੂੰ ਕਪਿਲ ਸ਼ਰਮਾ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਹੈ। ਇਹ ਵੀਡੀਓ ਬਹੁਤ ਹੀ ਕਮਾਲ ਦੀ ਹੈ। ਇਸ ਵੀਡੀਓ ‘ਚ ਕਪਿਲ ਸ਼ਰਮਾ ਕਾਰ ਬੈਠੇ ਹੋਏ ਨੇ ਤੇ ਕੁਝ ਖ਼ਾਸ ਪ੍ਰਾਣੀ ਸੜਕ ਪਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਜਿਸਦੇ ਚੱਲਦੇ ਕਪਿਲ ਸ਼ਰਮਾ ਹੋਰਾਂ ਨੂੰ ਕਾਰ ਰੋਕਣੀ ਪਈ ਸੀ। ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਬੱਤਖਾਂ ਦਾ ਇੱਕ ਝੁੰਡ ਆ ਜਾਂਦਾ ਹੈ ਤੇ ਸੜਕ ਪਾਰ ਕਰਨ ਲੱਗ ਜਾਂਦਾ ਹੈ ਜਿਸਦੇ ਚੱਲਦੇ ਕਪਿਲ ਸ਼ਰਮਾ ਨੂੰ ਕਾਰ ਰੋਕ ਕੇ ਬੱਤਖਾਂ ਵੱਲੋਂ ਜਦੋਂ ਤੱਕ ਸੜਕ ਪਾਰ ਨਹੀਂ ਕੀਤੀ ਗਈ ਉਸ ਸਮੇਂ ਤੱਕ ਇੰਤਜ਼ਾਰ ਕਰਨ ਪਿਆ। ਇਹ ਸਾਰਾ ਨਜ਼ਾਰਾ ਉਨ੍ਹਾਂ ਨੇ ਆਪਣੇ ਕੈਮਰੇ ‘ਚ ਕੈਦ ਕਰ ਲਿਆ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ, ‘ਕਾਸ਼ ਅਜਿਹਾ ਸਾਡੇ ਦੇਸ਼ ‘ਚ ਵੀ ਫਾਲੋ ਕੀਤਾ ਜਾਂਦਾ..’ ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ 9 ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।

 

Kapil Sharma to do the voice over for #Red, the character, in the #Hindi version of the animated entertainer #TheAngryBirdsMovie2... 23 Aug 2019 release in #Hindi, #English, #Tamil and #Telugu. #AngryBirdsMovie2 pic.twitter.com/FFki4VMYCk

— taran adarsh (@taran_adarsh) July 25, 2019

ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਕੰਮ ਦੀ ਤਾਂ ਉਹ ਐਂਗਰੀ ਬਰਡ ਮੂਵੀ-2 ਦੇ ਹਿੰਦੀ ਵਰਜਨ ‘ਚ ਰੈਡ ਦੇ ਕਿਰਦਾਰ ਨੂੰ ਆਵਾਜ਼ ਨਾਲ ਸ਼ਿੰਗਾਰਨਗੇ । ਇਹ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਖ਼ਬਰਾਂ ਮੁਤਾਬਕ ਕਪਿਲ ਸ਼ਰਮਾ ਜਲਦ ਹੀ ਪਿਤਾ ਬਣਨ ਵਾਲੇ ਹਨ। ਜਿਸਦੇ ਚੱਲਦੇ ਉਹ ਆਪਣੀ ਪਤਨੀ ਦੇ ਨਾਲ ਕੈਨੇਡਾ ਘੁੰਮਣ ਗਏ ਹੋਏ ਹਨ।

Related Post