ਕਰਮਜੀਤ ਅਨਮੋਲ ਸੰਗੀਤਕਾਰ ਅਮਨ ਹੇਅਰ ਨਾਲ ਬਹੁਤ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ, ਦੇਖੋ ਵੀਡੀਓ

By  Aaseen Khan October 9th 2019 11:36 AM

ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਕਲਾਕਾਰ ਕਰਮਜੀਤ ਅਨਮੋਲ ਜਿੰਨ੍ਹਾਂ ਦੀ ਅਦਾਕਾਰੀ ਦਾ ਤਾਂ ਹਰ ਕੋਈ ਫੈਨ ਹੈ ਹੀ ਨਾਲ ਹੀ ਉਹ ਆਪਣੇ ਬਾਕਮਾਲ ਗਾਣਿਆਂ ਦੇ ਨਾਲ ਸਮੇਂ ਸਮੇਂ 'ਤੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਕਰਮਜੀਤ ਅਨਮੋਲ ਅੱਜ ਕੱਲ੍ਹ ਕੁਲਵਿੰਦਰ ਬਿੱਲਾ ਨਾਲ ਅਗਲੀ ਫ਼ਿਲਮ ਦੇ ਸ਼ੂਟ 'ਚ ਰੁੱਝੇ ਹੋਏ ਹਨ ਜਿਹੜੀ ਕਿ ਯੂਕੇ 'ਚ ਫ਼ਿਲਮਾਈ ਜਾ ਰਹੀ ਹੈ। ਹੁਣ ਏਥੇ ਕਰਮਜੀਤ ਅਨਮੋਲ ਨੇ ਸੰਗੀਤਕਾਰ ਅਤੇ ਗਾਇਕ ਅਮਨ ਹੇਅਰ ਨਾਲ ਮੁਲਾਕਾਤ ਕੀਤੀ ਹੈ।

 

View this post on Instagram

 

Wid@amanhayar bhaji

A post shared by Karamjit Anmol (@karamjitanmol) on Oct 8, 2019 at 4:12am PDT

ਜੀ ਹਾਂ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਅਮਨ ਹੇਅਰ ਨਜ਼ਰ ਆ ਰਹੇ ਹਨ। ਕਰਮਜੀਤ ਦਾ ਕਹਿਣਾ ਹੈ ਕਿ ਹੁਣ ਬਹੁਤ ਜਲਦ ਉਹ ਉਹਨਾਂ ਨਾਲ ਗਾਣਾ ਕਰਨ ਜਾ ਰਹੇ ਹਨ। ਅਮਨ ਹੇਅਰ ਨੇ ਵੀ ਏਥੇ ਕਿਹਾ ਹੈ ਕਿ ਉਹ ਕਰਮਜੀਤ ਦੀ ਅਵਾਜ਼ ਦੇ ਮੁਰੀਦ ਹਨ। ਉਹ ਵੀ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਉਹਨਾਂ ਨਾਲ ਕੰਮ ਕਰਨ।

ਹੋਰ ਵੇਖੋ  :ਯਮਲੇ ਜੱਟ ਦੇ ਪੋਤੇ ਨਾਲ ਦਿਲਜੀਤ ਦੋਸਾਂਝ ਨੇ ਤੂੰਬੀ ਵਾਲੇ ਕੱਢੇ ਵੱਟ, ਦੇਖ ਦਿਲ ਹੋ ਜਾਵੇਗਾ ਬਾਗੋਬਾਗ

 

View this post on Instagram

 

Sat shri akaal ji ???

A post shared by Karamjit Anmol (@karamjitanmol) on Oct 4, 2019 at 12:02am PDT

ਦੱਸ ਦਈਏ ਇੰਗਲੈਂਡ 'ਚ ਪੰਜਾਬੀ ਫ਼ਿਲਮ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਦੀ ਸ਼ੂਟਿੰਗ ਚੱਲ ਰਹੀ ਹੈ ਜਿੱਥੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਹੋਏ ਹਨ। ਰੁਬੀਨਾ ਬਾਜਵਾ ਅਤੇ ਕੁਲਵਿੰਦਰ ਬਿੱਲਾ ਸਟਾਰਰ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ। ਫਿਲਹਾਲ ਦੇਖਣਾ ਹੋਵੇਗਾ ਕਰਮਜੀਤ ਅਨਮੋਲ ਅਮਨ ਹੇਅਰ ਨਾਲ ਨਵਾਂ ਗੀਤ ਕਦੋਂ ਤੱਕ ਲੈ ਕੇ ਆਉਂਦੇ ਹਨ।

Related Post