ਦੇਖੋ ਜਦੋਂ ਇਕੱਠੇ ਹੋਏ ਬਾਲੀਵੁੱਡ ਤੇ ਪਾਲੀਵੁੱਡ ਦੇ ਹੀਰੋ ਕਰਮਜੀਤ ਅਨਮੋਲ ਅਤੇ ਗੋਵਿੰਦਾ

By  Aaseen Khan May 29th 2019 11:51 AM

ਦੇਖੋ ਜਦੋਂ ਇਕੱਠੇ ਹੋਏ ਬਾਲੀਵੁੱਡ 'ਤੇ ਪਾਲੀਵੁੱਡ ਦੇ ਹੀਰੋ ਕਰਮਜੀਤ ਅਨਮੋਲ ਅਤੇ ਗੋਵਿੰਦਾ : ਪੰਜਾਬੀ ਸਿਨੇਮਾ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਜਿੰਨ੍ਹਾਂ ਦੀ ਦਮਦਾਰ ਅਵਾਜ਼ ਅਤੇ ਸ਼ਾਨਦਾਰ ਅਦਾਕਾਰੀ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ। ਕਰਮਜੀਤ ਅਨਮੋਲ ਅੱਜ ਕੱਲ੍ਹ ਫ਼ਿਲਮ ਨਗਰੀ ਮੁੰਬਈ ਦੀ ਫੇਰੀ ਤੇ ਹਨ ਜਿੱਥੋਂ ਉਹਨਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਅਜਿਹੀ ਖ਼ਾਸ ਤਸਵੀਰ ਉਹਨਾਂ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਜਿਸ 'ਚ ਕਰਮਜੀਤ ਅਨਮੋਲ ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਗੋਵਿੰਦਾ ਦੀ ਬੇਟੀ ਟੀਨਾ ਅਹੂਜਾ ਵੀ ਨਜ਼ਰ ਆ ਰਹੇ ਹਨ।

 

View this post on Instagram

 

Sat shri akaal ji???

A post shared by Karamjit Anmol (@karamjitanmol) on Apr 23, 2019 at 1:26am PDT

ਕਰਮਜੀਤ ਅਨਮੋਲ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ "It Was Really Nice Meeting You tina.ahuja & Legend Govinda Hero no. 1 Ji You Are Such a Humble Personality & a Great Human Being."।

ਹੋਰ ਵੇਖੋ : ਪੰਜਾਬੀ ਫ਼ਿਲਮ 'ਕਿੱਟੀ ਪਾਰਟੀ' ਜਲਦ ਆ ਰਹੀ ਹੈ ਸਭ ਨੂੰ ਹਸਾਉਣ, ਫਰਸਟ ਲੁੱਕ ਆਇਆ ਸਾਹਮਣੇ

 

View this post on Instagram

 

It Was Really Nice Meeting You @tina.ahuja & Legend @Govinda_Herono1 Ji You Are Such a Humble Personality & a Great Human Being ??? #Karamjitanmol #Govinda #Tinaahuja #PunjabiCinema #mindotaseeldarni #hindicinema

A post shared by Karamjit Anmol (@karamjitanmol) on May 28, 2019 at 9:57pm PDT

ਕਰਮਜੀਤ ਅਨਮੋਲ ਦੀ ਗੋਵਿੰਦਾ ਨਾਲ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਕਰਮਜੀਤ ਅਨਮੋਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ 24 ਮਈ ਨੂੰ ਰਿਲੀਜ਼ ਹੋਈ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ਮੁਕਲਾਵਾ 'ਚ ਉਹਨਾਂ ਦਾ ਕਿਰਦਾਰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 28 ਜੂਨ ਨੂੰ ਕਰਮਜੀਤ ਅਨਮੋਲ ਆਪਣੀ ਨਵੀਂ ਫ਼ਿਲਮ ਮਿੰਦੋ ਤਸੀਲਦਾਰਨੀ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

Related Post