ਦੇਖੋ ਜਦੋਂ ਇਕੱਠੇ ਹੋਏ ਬਾਲੀਵੁੱਡ ਤੇ ਪਾਲੀਵੁੱਡ ਦੇ ਹੀਰੋ ਕਰਮਜੀਤ ਅਨਮੋਲ ਅਤੇ ਗੋਵਿੰਦਾ

written by Aaseen Khan | May 29, 2019

ਦੇਖੋ ਜਦੋਂ ਇਕੱਠੇ ਹੋਏ ਬਾਲੀਵੁੱਡ 'ਤੇ ਪਾਲੀਵੁੱਡ ਦੇ ਹੀਰੋ ਕਰਮਜੀਤ ਅਨਮੋਲ ਅਤੇ ਗੋਵਿੰਦਾ : ਪੰਜਾਬੀ ਸਿਨੇਮਾ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਜਿੰਨ੍ਹਾਂ ਦੀ ਦਮਦਾਰ ਅਵਾਜ਼ ਅਤੇ ਸ਼ਾਨਦਾਰ ਅਦਾਕਾਰੀ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ। ਕਰਮਜੀਤ ਅਨਮੋਲ ਅੱਜ ਕੱਲ੍ਹ ਫ਼ਿਲਮ ਨਗਰੀ ਮੁੰਬਈ ਦੀ ਫੇਰੀ ਤੇ ਹਨ ਜਿੱਥੋਂ ਉਹਨਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਅਜਿਹੀ ਖ਼ਾਸ ਤਸਵੀਰ ਉਹਨਾਂ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਜਿਸ 'ਚ ਕਰਮਜੀਤ ਅਨਮੋਲ ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਗੋਵਿੰਦਾ ਦੀ ਬੇਟੀ ਟੀਨਾ ਅਹੂਜਾ ਵੀ ਨਜ਼ਰ ਆ ਰਹੇ ਹਨ।

 
View this post on Instagram
 

Sat shri akaal ji???

A post shared by Karamjit Anmol (@karamjitanmol) on

ਕਰਮਜੀਤ ਅਨਮੋਲ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ "It Was Really Nice Meeting You tina.ahuja & Legend Govinda Hero no. 1 Ji You Are Such a Humble Personality & a Great Human Being."। ਹੋਰ ਵੇਖੋ : ਪੰਜਾਬੀ ਫ਼ਿਲਮ 'ਕਿੱਟੀ ਪਾਰਟੀ' ਜਲਦ ਆ ਰਹੀ ਹੈ ਸਭ ਨੂੰ ਹਸਾਉਣ, ਫਰਸਟ ਲੁੱਕ ਆਇਆ ਸਾਹਮਣੇ
ਕਰਮਜੀਤ ਅਨਮੋਲ ਦੀ ਗੋਵਿੰਦਾ ਨਾਲ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਕਰਮਜੀਤ ਅਨਮੋਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ 24 ਮਈ ਨੂੰ ਰਿਲੀਜ਼ ਹੋਈ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ਮੁਕਲਾਵਾ 'ਚ ਉਹਨਾਂ ਦਾ ਕਿਰਦਾਰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 28 ਜੂਨ ਨੂੰ ਕਰਮਜੀਤ ਅਨਮੋਲ ਆਪਣੀ ਨਵੀਂ ਫ਼ਿਲਮ ਮਿੰਦੋ ਤਸੀਲਦਾਰਨੀ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

0 Comments
0

You may also like