29 ਮਾਰਚ ਨੂੰ ਕਰਮਜੀਤ ਅਨਮੋਲ ਦਾ ਨਵਾਂ ਗੀਤ 'ਮੁਲਾਕਾਤ' ਪੀਟੀਸੀ ਨੈੱਟਵਰਕ ‘ਤੇ ਹੋਵੇਗਾ ਐਕਸਕਲਿਉਸਿਵ ਰਿਲੀਜ਼

By  Lajwinder kaur March 28th 2019 04:11 PM

ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਕਰਮਜੀਤ ਅਨਮੋਲ ਜਿਹੜੇ ਆਪਣੀ ਅਦਾਕਾਰੀ ਤੇ ਗਾਇਕੀ ਦੇ ਨਾਲ ਵਾਹ-ਵਾਹੀ ਖੱਟ ਰਹੇ ਹਨ। ਕਰਮਜੀਤ ਜਿਹੜੇ ਆਪਣੀ ਮੂਵੀ ਮਿੰਦੋ ਤਸੀਲਦਾਰਨੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਜਿਸਦੇ ਚੱਲਦੇ ਉਹਨਾਂ ਨੇ ਆਪਣੇ ਅਗਲੇ ਪ੍ਰੋਜੈਕਟ ਦਾ ਵੀ ਐਲਾਨ ਕਰ ਦਿੱਤਾ ਹੈ, ਇਸ ਮੂਵੀ ਦਾ ਨਾਮ ਹੈ ‘ਨੋ ਲਾਈਫ ਵਿਦ ਵਾਈਫ’।

View this post on Instagram

 

A post shared by Karamjit Anmol (@karamjitanmol) on Mar 27, 2019 at 6:01am PDT

ਹੋਰ ਵੇਖੋ:ਮਨਕਿਰਤ ਔਲਖ ਦਾ ਨਵਾਂ ਗੀਤ ‘ਕਾਲਜ’ ਯਾਦ ਕਰਵਾ ਰਿਹਾ ਹੈ ਸਭ ਨੂੰ ਕਾਲਜ ਦੇ ਦਿਨ, ਦੇਖੋ ਵੀਡੀਓ

ਇਸ ਤੋਂ ਇਲਾਵਾ ਕਰਮਜੀਤ ਅਨਮੋਲ ਆਪਣੀ ਗਾਇਕੀ ਦੇ ਲਈ ਪਿਆਰ ਨੂੰ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਦੱਸ ਦਈਏ ਕਰਮਜੀਤ ਅਨਮੋਲ ਜਿਹੜਾ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਕਰਮਜੀਤ ਦੇ ਇਸ ਨਵੇਂ ਗੀਤ ਦਾ ਨਾਮ ਹੈ ਮੁਲਾਕਾਤ। ਜਿਸ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਜਾਵੇਗਾ। ਮੁਲਾਕਾਤ ਗੀਤ ਨੂੰ ਕਰਮਜੀਤ ਅਨਮੋਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਸੁੱਖ ਡੀ ਅਤੇ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ। ਇਹ ਗੀਤ 29 ਮਾਰਚ ਨੂੰ ਦਰਸ਼ਕਾਂ ਦੇ ਰੁਬਰੂ ਹੋਵੇਗਾ।

ਜੇ ਗੱਲ ਕਰੀਏ ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਮੰਜੇ ਬਿਸਤਰੇ 2 ‘ਚ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਮੂਵੀ ਮੰਜੇ ਬਿਸਤਰੇ 2 ਵਿਸਾਖੀ ਵਾਲੇ ਦਿਨ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Post