ਕਰਮਜੀਤ ਅਨਮੋਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੀ ਪਤਨੀ ਲਈ ਪਾਈ ਭਾਵੁਕ ਪੋਸਟ-‘ਤੂੰ ਹਮੇਸ਼ਾ ਮੇਰੇ ਚੰਗੇ ਮਾੜੇ ਸਮੇਂ ਵਿੱਚ ਮੇਰਾ ਡੱਟ ਕੇ ਸਾਥ ਦਿੱਤਾ’ 

By  Lajwinder kaur June 5th 2020 11:03 AM -- Updated: June 5th 2020 11:04 AM

ਲੋਕਾਂ ਦੇ ਚਿਹਰਿਆਂ ਦੇ ਮੁਸਕਰਾਹਟ ਬਿਖੇਰਨ ਵਾਲੇ ਪੰਜਾਬੀ ਕਮੇਡੀਅਨ ਕਲਾਕਾਰ ਕਰਮਜੀਤ ਅਨਮੋਲ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਦੇ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਲਾਈਫ ਪਾਟਨਰ ਲਈ ਇਮੋਸ਼ਨਲ ਪੋਸਟ ਪਾਈ ਹੈ।

 

View this post on Instagram

 

ਮੇਰੀਏ ਸਰਦਾਰਨੀਏ ਤੈਨੂੰ ਉਮਰ ਮੇਰੀ ਲੱਗ ਜਾਵੇ ।ਅੱਜ ਸਾਡੇ ਵਿਆਹ ਨੂੰ ਭਾਵੇਂ ਦੋ ਦਹਾਕੇ ਬੀਤ ਗਏ ਪਰ ਇੰਜ ਲਗਦੈ ਜਿਵੇਂ ਦੋ ਦਿਨਾਂ ਦੀ ਗੱਲ ਹੋਵੇ।ਜਦੋਂ ਦੀ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਐ ਮੇਰੀ ਝੋਲੀ ਖੁਸ਼ੀਆ ਨਾਲ਼ ਭਰ ਦਿੱਤੀ ਤੂੰ ਹਮੇਸ਼ਾ ਮੇਰੇ ਚੰਗੇ ਮਾੜੇ ਸਮੇਂ ਵਿੱਚ ਮੇਰਾ ਡੱਟ ਕੇ ਸਾਥ ਦਿੱਤਾ ਤੇ ਮੈਨੂੰ ਮੇਰੇ ਘਰ ਵਿੱਚ ਹਮੇਸ਼ਾ ਮਹਾਰਾਜਿਆਂ ਵਾਲੀ ਫੀਲਿੰਗ ਦਞਾਉਨੀ ਐ ਹਰ ਇੱਕ ਦੁੱਖ ਸੁੱਖ ਦਾ ਭਾਰ ਤੂੰ ਇਕੱਲੀ ਹੀ ਆਪਣੇ ਮੋਢਿਆਂ ਤੇ ਉਠਾ ਲੈਨੀ ਐ ਮੇਰੇ ਪਰਿਵਾਰ ਲਈ ਤੂੰ ਕਿਸੇ ਦੇਵੀ ਤੋਂ ਘੱਟ ਨਹੀਂ ਤੂੰ ਮੇਰੇ ਮਾਂ ਪਿਓ ਭੈਣ ਭਰਾਵਾਂ ਦਾ ਮੇਰੇ ਨਾਲ਼ੋਂ ਜ਼ਿਆਦਾ ਸਤਿਕਾਰ ਤੇ ਖਿਆਲ ਰੱਖਦੀ ਏ ਇਸੇ ਲਈ ਮੇਰੇ ਮਾਂ ਪਿਓ ਤੈਨੂੰ ਨੂੰਹ ਰਾਣੀ ਨਹੀਂ ਬਲ ਕਿ ਧੀ ਰਾਣੀ ਕਹਿ ਕੇ ਬੁਲਾਉਂਦੇ ਹਨ ।ਤੇਰੀ ਕੀਤੀ ਪਾਠ ਪੂਜਾ ਤੇ ਮੇਰੇ ਲਈ ਹਰ ਵੇਲੇ ਕੀਤੀਆਂ ਦੁਆਵਾਂ ਦਾ ਹੀ ਅਸਰ ਹੈ ,ਜੋ ਞੀ ਮੈਂ ਮੁਕਾਮ ਹਾਸਿਲ ਕਰ ਸਕਿਆ ਹਾਂ । ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਹਰ ਜਨਮ ਵਿੱਚ ਜੀਵਨ ਸਾਥੀ ਦੇ ਰੂਪ ਵਿੱਚ ਤੂੰ ਹੀ ਮਿਲੇ

A post shared by Karamjit Anmol (@karamjitanmol) on Jun 4, 2020 at 5:02am PDT

ਹੋਰ ਵੇਖੋ: ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ “ਬੈਸਟ ਫ਼ਿਲਮ” ਕੈਟਾਗਿਰੀ ਲਈ ਕਰੋ ਵੋਟ

ਜੀ ਹਾਂ ਵਿਆਹ ਦੀ ਵਰ੍ਹੇਗੰਢ ਦੇ ਮੌਕੇ ਉੱਤੇ ਉਨ੍ਹਾਂ ਨੇ ਆਪਣੀ ਪਤਨੀ ਗੁਰਜੋਤ ਕੌਰ ਨੂੰ ਵਿਸ਼ ਕਰਦੇ ਹੋਏ ਲਿਖਿਆ ਹੈ- ‘ਮੇਰੀਏ ਸਰਦਾਰਨੀਏ ਤੈਨੂੰ ਉਮਰ ਮੇਰੀ ਲੱਗ ਜਾਵੇ । ਅੱਜ ਸਾਡੇ ਵਿਆਹ ਨੂੰ ਭਾਵੇਂ ਦੋ ਦਹਾਕੇ ਬੀਤ ਗਏ ਪਰ ਇੰਝ ਲਗਦਾ ਹੈ ਜਿਵੇਂ ਦੋ ਦਿਨਾਂ ਦੀ ਗੱਲ ਹੋਵੇ । ਜਦੋਂ ਦੀ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਐ ਮੇਰੀ ਝੋਲੀ ਖੁਸ਼ੀਆ ਨਾਲ਼ ਭਰ ਦਿੱਤੀ । ਤੂੰ ਹਮੇਸ਼ਾ ਮੇਰੇ ਚੰਗੇ ਮਾੜੇ ਸਮੇਂ ਵਿੱਚ ਮੇਰਾ ਡੱਟ ਕੇ ਸਾਥ ਦਿੱਤਾ ਤੇ ਮੈਨੂੰ ਮੇਰੇ ਘਰ ਵਿੱਚ ਹਮੇਸ਼ਾ ਮਹਾਰਾਜਿਆਂ ਵਾਲੀ ਫੀਲਿੰਗ ਦਵਾਉਨੀ ਐ । ਹਰ ਇੱਕ ਦੁੱਖ ਸੁੱਖ ਦਾ ਭਾਰ ਤੂੰ ਇਕੱਲੀ ਹੀ ਆਪਣੇ ਮੋਢਿਆਂ ਤੇ ਉਠਾ ਲੈਨੀ ਐ ਮੇਰੇ ਪਰਿਵਾਰ ਲਈ ਤੂੰ ਕਿਸੇ ਦੇਵੀ ਤੋਂ ਘੱਟ ਨਹੀਂ । ਤੂੰ ਮੇਰੇ ਮਾਂ ਪਿਓ ਭੈਣ ਭਰਾਵਾਂ ਦਾ ਮੇਰੇ ਨਾਲੋ ਜ਼ਿਆਦਾ ਸਤਿਕਾਰ ਤੇ ਖਿਆਲ ਰੱਖਦੀ ਏ, ਇਸੇ ਲਈ ਮੇਰੇ ਮਾਂ ਪਿਓ ਤੈਨੂੰ ਨੂੰਹ ਰਾਣੀ ਨਹੀਂ ਬਲ ਕਿ ਧੀ ਰਾਣੀ ਕਹਿ ਕੇ ਬੁਲਾਉਂਦੇ ਹਨ । ਤੇਰੀ ਕੀਤੀ ਪਾਠ ਪੂਜਾ ਤੇ ਮੇਰੇ ਲਈ ਹਰ ਵੇਲੇ ਕੀਤੀਆਂ ਦੁਆਵਾਂ ਦਾ ਹੀ ਅਸਰ ਹੈ, ਜੋ ਵੀ ਮੈਂ ਮੁਕਾਮ ਹਾਸਿਲ ਕਰ ਸਕਿਆ ਹਾਂ । ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਹਰ ਜਨਮ ਵਿੱਚ ਜੀਵਨ ਸਾਥੀ ਦੇ ਰੂਪ ਵਿੱਚ ਤੂੰ ਹੀ ਮਿਲੇ’ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਨੇ ।

Vote for your favourite : https://www.ptcpunjabi.co.in/voting/

ਜੇ ਗੱਲ ਕਰੀਏ ਕਰਮਜੀਤ ਅਨਮੋਲ ਦੀ ਤਾਂ ਉਹ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਸਟਾਰ ਨੇ । ਉਹ ਕਮੇਡੀ ਅਦਾਕਾਰਾ ਹੋਣ ਤੋਂ ਇਲਾਵਾ ਕਈ ਫ਼ਿਲਮ ‘ਚ ਆਪਣੀ ਸੰਜੀਦਾ ਅਦਾਕਾਰੀ ਦੇ ਨਾਲ ਲੋਕਾਂ ਦੀ ਅੱਖਾਂ ਵੀ ਨਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਬਹੁਤ ਵਧੀਆ ਗਾਇਕ ਵੀ ਨੇ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸਿੰਗਲ ਟਰੈਕ ਵੀ ਦੇ ਚੁੱਕੇ ਨੇ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਗੀਤ ਵੀ ਗਾ ਚੁੱਕੇ ਨੇ ।

 

Related Post