ਕਰਨ ਔਜਲਾ ਤੇ ਦੀਪ ਜੰਡੂ ਆਪਣੇ ਨਵੇਂ ਗੀਤ ‘ਸੀਨ’ ਨਾਲ ਜਿੱਤ ਰਹੇ ਨੇ ਸਰੋਤਿਆਂ ਦੇ ਦਿਲ, ਦੇਖੋ ਵੀਡੀਓ

By  Lajwinder kaur September 26th 2019 03:31 PM

ਪੰਜਾਬੀ ਗਾਇਕ ਕਰਨ ਔਜਲਾ ਜਿਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ। ਇੱਕ ਵਾਰ ਫਿਰ ਤੋਂ ਉਹ ਆਪਣੇ ਨਵੇਂ ਗੀਤ ਸੀਨ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਸ ਗੀਤ ਨੂੰ ਕਰਨ ਔਜਲਾ ਤੇ ਦੀਪ ਜੰਡੂ ਨੇ ਮਿਲ ਕੇ ਗਾਇਆ ਹੈ। ਇਹ ਗਾਣਾ ਸੈਂਡ ਬੀਟ ਸੌਂਗ ਹੈ ਜਿਸ ‘ਚ ਇੱਕ ਅਮੀਰ ਕੁੜੀ ਦੀ ਗੱਲ ਕੀਤੀ ਗਈ ਹੈ,ਜਿਸਦੀ ਲਾਈਫ ਫ਼ਿਲਮੀ ਦੁਨੀਆ ਵਰਗੀ ਹੈ।

ਹੋਰ ਵੇਖੋ:ਐਂਡਵੇਚਰ, ਐਕਸ਼ਨ ਤੇ ਥ੍ਰੀਲਰ ਦੇ ਨਾਲ ਭਰਿਆ ਨਿੰਜਾ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਦੂਰਬੀਨ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਗਾਣੇ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ। ਇਸ ਗਾਣੇ ‘ਚ ਰੈਪ ਦਾ ਤੜਕਾ 6IRDZ ਤੇ SHVG ਨੇ ਲਗਾਇਆ ਹੈ। ਗਾਣੇ ਦੇ ਬੋਲ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਨੇ ਅਤੇ ਜੇ ਟਰੈਕ ਨੇ ਆਪਣੇ ਮਿਊਜ਼ਿਕ ਦੇ ਨਾਲ ਇਸ ਗਾਣੇ ਨੂੰ ਸ਼ਿੰਗਾਰਿਆ ਹੈ। ਰਾਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਸੀਨ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

View this post on Instagram

 

Teri filmy jyi life vich fit auna ni ? Mitra da scene goriye ? SCENE FULL VIDEO OUT ON @royalmusicgangofficial YouTube channel . Dseo Kida lgya ? @jaytrakmusic @6irdz @ucshvg @deepjandu @ministermusic @parmamusic #rehaanrecords #rmg @gk.digital

A post shared by Karan Aujla (@karanaujla_official) on Sep 25, 2019 at 6:35pm PDT

ਗਾਇਕ ਹੋਣ ਦੇ ਨਾਲ ਕਰਨ ਔਜਲਾ ਵਧੀਆ ਗੀਤਕਾਰ ਤੇ ਰੈਪਰ ਵੀ ਨੇ। ਉਹ ਵੱਲੋਂ ਲਿਖੇ ਗੀਤ ਕਈ ਨਾਮੀ ਗਾਇਕ ਜੱਸੀ ਗਿੱਲ, ਦੀਪ ਜੰਡੂ ,ਦਿਲਪ੍ਰੀਤ ਢਿੱਲੋਂ ਤੇ ਮੌਂਟੀ ਵਾਰਿਸ ਗਾਇਕਾਂ ਨੇ ਗਾਏ ਵੀ ਨੇ। ਉਹ ਹਿਸਾਬ, ਨੋ ਨੀਡ, ਹੇਅਰ, ਰਿਮ V/S ਝਾਂਜਰ, ਡੌਂਟ ਵਰੀ, ਫੈਕਟਸ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

Related Post