ਕਰਨ ਔਜਲਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ ਰਿਲੀਜ਼ ਹੋਇਆ Red Eyes ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur February 25th 2020 10:51 AM

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਵੱਜੋਂ ਜਾਣੇ ਜਾਂਦੇ ਕਰਨ ਔਜਲਾ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਰੈੱਡ ਆਈਜ਼ (Red Eyes) ਟਾਈਟਲ ਹੇਠ ਉਹ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆਏ ਨੇ । ਰੈੱਡ ਆਈਜ਼ ਗੀਤ ਡਿਊਟ ਸੌਂਗ ਹੈ, ਜਿਸ ਨੂੰ ਕਰਨ ਔਜਲਾ ਤੇ ਗੁਰਲੇਜ਼ ਅਖ਼ਤਰ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਚੱਕਵੀਂ ਬੀਟ ਵਾਲਾ ਇਹ ਗੀਤ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ ।

ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕ ਸੰਧੂ ਹੁੰਦਾ ਸੀ’ ਦਾ ਸੈਡ ਸੌਂਗ ਹਿੰਮਤ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

ਇਸ ਗੀਤ ਦੇ ਬੋਲ ਖੁਦ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਨੇ । ਇਸ ਗੀਤ ਨੂੰ ਮਿਊਜ਼ਿਕ ਪਰੂਫ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Jeona & jogi  ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ । ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਕਰਨ ਔਜਲਾ ਇਸ ਤੋਂ ਪਹਿਲਾਂ ਵੀ ਉਹ ਨੋ ਨੀਡ, ਹੇਅਰ, ਰਿਮ V/S ਝਾਂਜਰ, ਡੌਂਟ ਵਰੀ, ਹਿੰਟ, ਇੰਕ, ਕੋਈ ਚੱਕਰ ਨਹੀਂ, ਫੈਕਟਸ , ਹਿਸਾਬ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ । ਉਨ੍ਹਾਂ ਵੱਲੋਂ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦੀਪ ਜੰਡੂ ,ਦਿਲਪ੍ਰੀਤ ਢਿੱਲੋਂ ਤੇ ਮੌਂਟੀ ਵਾਰਿਸ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਵੀ ਲਗਾ ਚੁੱਕੇ ਹਨ ।

Related Post