ਘਰ ਦੇ ਗੁਜ਼ਾਰੇ ਲਈ ਸਬਜ਼ੀਆਂ ਵੇਚਣ ਵਾਲੇ ਇਸ ਬੱਚੇ ਦੀ ਮਦਦ ਲਈ ਅੱਗੇ ਆਏ ਕਰਣ ਔਜਲਾ

By  Shaminder June 12th 2021 05:49 PM -- Updated: June 12th 2021 05:52 PM

ਖੰਨਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜੋ ਕਿ ਸਬਜ਼ੀਆਂ ਵੇਚ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ । ਬੀਤੇ ਸਾਲ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਜਿਸ ਕਾਰਨ ਲਵਪ੍ਰੀਤ ਦੇ ਪਰਿਵਾਰ ਦੇ ਸਾਹਮਣੇ ਰੋਜ਼ੀ ਰੋਟੀ ਦੀ ਸਮੱਸਿਆ ਖੜੀ ਹੋ ਗਈ ਸੀ । ਜਿਸ ਤੋਂ ਬਾਅਦ ਲਵਪ੍ਰੀਤ ਨੇ ਰੇਹੜੀ ‘ਤੇ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ।

lovepreet Image From Internet

ਹੋਰ ਪੜ੍ਹੋ : ਨਵ-ਜਨਮੀ ਬੱਚੀ ਲਈ ਮਸੀਹਾ ਬਣੇ ਸੋਨੂੰ ਸੂਦ, ਬੱਚੀ ਦੇ ਦਿਲ ਦਾ ਅਪਰੇਸ਼ਨ ਕਰਵਾਉਣ ਦਾ ਦਿੱਤਾ ਭਰੋਸਾ 

Image From Internet

ਲਵਪ੍ਰੀਤ ਆਨਲਾਈਨ ਕਲਾਸਾਂ ਵੀ ਲਗਾਉਂਦਾ ਹੈ ਅਤੇ ਉਸ ਦੀਆਂ ਦੋ ਭੈਣਾਂ ਅਤੇ ਇੱਕ ਛੋਟਾ ਭਰਾ ਹੈ ਜੋ ਕਿ ਪੜ੍ਹਦੇ ਹਨ । ਲਵਪ੍ਰੀਤ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਿਰਾਏ ਤੇ ਰੇਹੜੀ ਲੈ ਕੇ ਸਬਜ਼ੀ ਵੇਚਣ ਗਲੀ ਗਲੀ ਜਾਂਦਾ ਹੈ ।ਗਾਇਕ ਕਰਣ ਔਜਲਾ ਨੇ ਵੀ ਲਵਪ੍ਰੀਤ ਦੀ ਮਦਦ ਕਰਨ ਲਈ ਸਭ ਨੂੰ ਕਿਹਾ ਹੈ ।

Image From Internet

ਇਸ ਦੇ ਨਾਲ ਹੀ ਗਾਇਕ ਨੇ ਇਸ ਬੱਚੇ ਦਾ ਪਤਾ ਅਤੇ ਫੋਨ ਨੰਬਰ ਵੀ ਮੰਗਿਆ ਹੈ ਤਾਂ ਕਿ ਉਸਦੀ ਮਦਦ ਕੀਤੀ ਜਾ ਸਕੇ ।ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਕਈ ਮੈਸੇਜ ਆਏ ਅਤੇ ਕਰਣ ਔਜਲਾ ਨੇ ਕਿਹਾ ਕਿ ਮੇਰੇ ਤੋਂ ਜਿੰਨੀ ਹੋ ਸਕੀ ਇਸ ਬੱਚੇ ਦੀ ਮਦਦ ਕਰਾਂਗਾ ।

ਇਸ ਤਰ੍ਹਾਂ ਦੇ ਕਈ ਬੱਚੇ ਹੋਣਗੇ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੋਵੇਗੀ, ਜਿੰਨਾ ਹੋ ਸਕੇ ਮਦਦ ਕਰੋ’ । ਕਰਣ ਔਜਲਾ ਨੇ ਲਵਪ੍ਰੀਤ ਦੀ ਇੱਕ ਸਟੋਰੀ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

 

Related Post