Advertisment

ਘਰ ਦੇ ਗੁਜ਼ਾਰੇ ਲਈ ਸਬਜ਼ੀਆਂ ਵੇਚਣ ਵਾਲੇ ਇਸ ਬੱਚੇ ਦੀ ਮਦਦ ਲਈ ਅੱਗੇ ਆਏ ਕਰਣ ਔਜਲਾ

author-image
By Shaminder
New Update
ਘਰ ਦੇ ਗੁਜ਼ਾਰੇ ਲਈ ਸਬਜ਼ੀਆਂ ਵੇਚਣ ਵਾਲੇ ਇਸ ਬੱਚੇ ਦੀ ਮਦਦ ਲਈ ਅੱਗੇ ਆਏ ਕਰਣ ਔਜਲਾ
Advertisment
ਖੰਨਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜੋ ਕਿ
Advertisment
ਸਬਜ਼ੀਆਂ ਵੇਚ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ । ਬੀਤੇ ਸਾਲ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਜਿਸ ਕਾਰਨ ਲਵਪ੍ਰੀਤ ਦੇ ਪਰਿਵਾਰ ਦੇ ਸਾਹਮਣੇ ਰੋਜ਼ੀ ਰੋਟੀ ਦੀ ਸਮੱਸਿਆ ਖੜੀ ਹੋ ਗਈ ਸੀ । ਜਿਸ ਤੋਂ ਬਾਅਦ ਲਵਪ੍ਰੀਤ ਨੇ ਰੇਹੜੀ ‘ਤੇ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ । lovepreet Image From Internet ਹੋਰ ਪੜ੍ਹੋ : ਨਵ-ਜਨਮੀ ਬੱਚੀ ਲਈ ਮਸੀਹਾ ਬਣੇ ਸੋਨੂੰ ਸੂਦ, ਬੱਚੀ ਦੇ ਦਿਲ ਦਾ ਅਪਰੇਸ਼ਨ ਕਰਵਾਉਣ ਦਾ ਦਿੱਤਾ ਭਰੋਸਾ 
Advertisment
publive-image Image From Internet ਲਵਪ੍ਰੀਤ ਆਨਲਾਈਨ ਕਲਾਸਾਂ ਵੀ ਲਗਾਉਂਦਾ ਹੈ ਅਤੇ ਉਸ ਦੀਆਂ ਦੋ ਭੈਣਾਂ ਅਤੇ ਇੱਕ ਛੋਟਾ ਭਰਾ ਹੈ ਜੋ ਕਿ ਪੜ੍ਹਦੇ ਹਨ । ਲਵਪ੍ਰੀਤ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਿਰਾਏ ਤੇ ਰੇਹੜੀ ਲੈ ਕੇ ਸਬਜ਼ੀ ਵੇਚਣ ਗਲੀ ਗਲੀ ਜਾਂਦਾ ਹੈ ।ਗਾਇਕ ਕਰਣ ਔਜਲਾ ਨੇ ਵੀ ਲਵਪ੍ਰੀਤ ਦੀ ਮਦਦ ਕਰਨ ਲਈ ਸਭ ਨੂੰ ਕਿਹਾ ਹੈ । publive-image Image From Internet ਇਸ ਦੇ ਨਾਲ ਹੀ ਗਾਇਕ ਨੇ ਇਸ ਬੱਚੇ ਦਾ ਪਤਾ ਅਤੇ ਫੋਨ ਨੰਬਰ ਵੀ ਮੰਗਿਆ ਹੈ ਤਾਂ ਕਿ ਉਸਦੀ ਮਦਦ ਕੀਤੀ ਜਾ ਸਕੇ ।ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਕਈ ਮੈਸੇਜ ਆਏ ਅਤੇ ਕਰਣ ਔਜਲਾ ਨੇ ਕਿਹਾ ਕਿ ਮੇਰੇ ਤੋਂ ਜਿੰਨੀ ਹੋ ਸਕੀ ਇਸ ਬੱਚੇ ਦੀ ਮਦਦ ਕਰਾਂਗਾ । publive-image ਇਸ ਤਰ੍ਹਾਂ ਦੇ ਕਈ ਬੱਚੇ ਹੋਣਗੇ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੋਵੇਗੀ, ਜਿੰਨਾ ਹੋ ਸਕੇ ਮਦਦ ਕਰੋ’ । ਕਰਣ ਔਜਲਾ ਨੇ ਲਵਪ੍ਰੀਤ ਦੀ ਇੱਕ ਸਟੋਰੀ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment