ਕਰਨ ਔਜਲਾ ਦੇ ਨਵੇਂ ਗੀਤ ‘ਹੇਅਰ’ ਦਾ ਪੋਸਟਰ ਆਇਆ ਸਾਹਮਣੇ

By  Lajwinder kaur June 6th 2019 05:31 PM

ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਕਰਨ ਔਜਲਾ ਜੋ ਕਿ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦੇ ਨਵੇਂ ਗੀਤ ਹੇਅਰ ਦਾ ਐਲਾਨ ਹੋ ਚੁੱਕਿਆ ਹੈ ਤੇ ਜਿਸ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਪਿਆ ਹੈ। ਉਨਾਂ ਦੇ ਗੀਤ ਹਰ ਵਾਰ ਵੱਖਰੀ ਹੀ ਸ਼ੈਲੀ ਵਾਲੇ ਹੁੰਦੇ ਹਨ। ਉਨ੍ਹਾਂ ਨੇ ਆਪਣੇ ਸ਼ਾਨਦਾਰ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਇਸ ਵਾਰ ਵੀ ਉਹ ਹੇਅਰ ਨਾਂਅ ਦਾ ਗੀਤ ਲੈ ਕੇ ਆ ਰਹੇ ਨੇ। ਗੀਤ ਦੇ ਪੋਸਟਰ ਉੱਤੇ ਉਨ੍ਹਾਂ ਦੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਰੇਹਾਨ ਰਿਕਾਡਸ ਤੇ ਸੰਦੀਪ ਰੇਹਾਨ ਹੋਰਾਂ ਦੇ ਲੇਬਲ ਹੇਠ ਹੀ ਇਸ ਗੀਤ ਨੂੰ ਪੇਸ਼ ਕੀਤਾ ਜਾਵੇਗਾ। ਇਹ ਗੀਤ ਡਾਂਸ ਬੀਟ ਵਾਲਾ ਹੋਵੇਗਾ। ਇਸ ਗੀਤ ਨੂੰ ਕਰਨ ਔਜਲਾ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਨਗੇ।

View this post on Instagram

 

AGLA GAANA HAIR . ❤️ Date ala poster sheti announce krde a ji Music - @deepjandu veera Video @sukhsanghera @rehaanrecords @gk.digital @gurioye .#rehaanrecords #rmg

A post shared by Karan Aujla (@karanaujla_official) on Jun 5, 2019 at 8:07pm PDT

ਹੋਰ ਵੇਖੋ:ਫ਼ਿਲਮ ਛੜਾ ਦੇ ਟੋਮੀ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਸ ਨੂੰ ਖੁਦ ਕਰਨ ਔਜਲਾ ਨੇ ਹੀ ਲਿਖੇ ਹਨ। ਇਸ ਗਾਣੇ ਦਾ ਮਿਊਜ਼ਿਕ ਨਾਮੀ ਸੰਗੀਤਕਾਰ ਦੀਪ ਜੰਡੂ ਵੱਲੋਂ ਹੀ ਦਿੱਤਾ ਗਿਆ ਹੈ। ਕਰਨ ਔਜਲਾ ਦੇ ਗਾਣੇ ਹੇਅਰ ਦੀ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਦੀ ਰਿਲੀਜ਼ ਡੇਟ ਬਾਰੇ ਅਜੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਪਰ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਵੀ ਕਰਨ ਔਜਲਾ ਤੇ ਦੀਪ ਜੰਡੂ ਦੀ ਜੋੜੀ ਕਈ ਹਿੱਟ ਗੀਤ ਦੇ ਚੁੱਕੀ ਹੈ। ਦਰਸ਼ਕਾਂ ਵੱਲੋਂ ਕਰਨ ਔਜਲਾ ਦੇ ਗੀਤ ਹਮੇਸ਼ਾ ਭਰਵਾਂ ਹੁੰਗਾਰਾ ਮਿਲਦਾ ਹੈ।

Related Post