ਕਰਨ ਔਜਲਾ ਦਾ ਨਵਾਂ ਗੀਤ ‘ਹੇਅਰ’ ਰਿਲੀਜ਼ ਤੋਂ ਬਾਅਦ ਟਰੈਡਿੰਗ ‘ਚ ਛਾਇਆ, ਵੇਖੋ ਵੀਡੀਓ

By  Lajwinder kaur June 16th 2019 03:15 PM

ਕਰਨ ਔਜਲਾ ਦਾ ਨਵਾਂ ਗੀਤ ਹੇਅਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਹੇਅਰ ਗੀਤ ਦੇ ਬੋਲ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਨੇ। ਜੇ ਗੱਲ ਕਰੀਏ ਗੀਤ ਦੇ ਮਿਊਜ਼ਿਕ ਦੀ ਤਾਂ ਦੀਪ ਜੰਡੂ ਨੇ ਆਪਣੇ ਸੰਗੀਤ ਦੇ ਨਾਲ ਗੀਤ ਨੂੰ ਚਾਰ ਚੰਨ ਲਗਾਏ ਨੇ। ਇਹ ਗੀਤ ਬੀਟ ਜੌਨਰ ਦਾ ਹੈ।

ਹੋਰ ਵੇਖੋ:ਆਪਣੀ ਮਾਂ ਲਈ ਗੂੜੇ ਪਿਆਰ ਨੂੰ ਕਰਨ ਔਜਲਾ ਨੇ ਟੈਟੂ ਰਾਹੀਂ ਕੀਤਾ ਬਿਆਨ, ਦੇਖੋ ਵੀਡੀਓ

ਕਰਨ ਔਜਲਾ ਦੇ ਗੀਤ ‘ਚ ਪਤੀ-ਪਤਨੀ ਦੀ ਨੋਕ-ਝੋਕ ਨੂੰ ਪੇਸ਼ ਕੀਤਾ ਗਿਆ। ਕਿਵੇਂ ਛੋਟੀ ਜਿਹੀ ਗੱਲ ਤੋਂ ਗਲਤਫ਼ਹਿਮੀਆਂ ਪੈਂਦਾ ਹੋ ਜਾਂਦੀਆਂ ਨੇ। ਜੇ ਗੱਲ ਕੀਤੀ ਜਾਵੇ ਕਰਨ ਔਜਲਾ ਦੇ ਗਾਣੇ ਹੇਅਰ ਦੇ ਵੀਡੀਓ ਦੀ ਤਾਂ ਉਸ ਨੂੰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਰਿਲੀਜ਼ਿੰਗ ਤੋਂ ਬਾਅਦ ਟਰੈਡਿੰਗ ‘ਚ ਛਾਇਆ ਹੋਇਆ ਹੈ ਤੇ ਹੁਣ ਇਹ ਗੀਤ ਨੰਬਰ ਵਨ ਟਰੈਡਿੰਗ ‘ਚ ਪਹੁੰਚ ਗਿਆ ਹੈ। ਗੀਤ ਨੂੰ ਰੇਹਾਨ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਰਨ ਔਜਲਾ ਤੇ ਦੀਪ ਜੰਡੂ ਇਕੱਠੇ ਕਈ ਹਿੱਟ ਗੀਤ ਦੇ ਚੁੱਕੇ ਹਨ।

 

Related Post