ਕਰਨ ਔਜਲਾ ਦੇ ਨਵੇਂ ਗੀਤ Red Eyes ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur February 21st 2020 04:47 PM -- Updated: February 25th 2020 10:36 AM

ਪੰਜਾਬੀ ਗਾਇਕ ਕਰਨ ਔਜਲਾ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ । ਜੀ ਹਾਂ ਰੈੱਡ ਆਈਜ਼ (Red Eyes) ਟਾਈਟਲ ਹੇਠ ਉਹ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਇਸ ਗਾਣੇ ਦਾ ਪੋਸਟਰ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ । ਪੋਸਟਰ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਕਰਨ ਔਜਲਾ ਦੇ ਫੈਨਜ਼ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ ਕੁਝ ਹੀ ਘੰਟਿਆਂ ‘ਚ ਲੱਖਾਂ ਹੀ ਲਾਈਕਸ ਤੇ ਹਜ਼ਾਰਾਂ ਹੀ ਕਮੈਂਟਸ ਆ ਚੁੱਕੇ ਨੇ ।

View this post on Instagram

 

"Speed Records" & "Sandeep Rehaan" Presents "Red Eyes" Releasing on 25th Feb Singer/Lyrics/Composer - Karan Aujla Director - Jeona & jogi DOP - Sukh Kamboj Music - proof Designer - KSD Editor - Arshpreet Online Promotions - GK Digital Poster - Dhiman Production @karanaujla_official @sandeeprehaan85 @jeona_jogi_films @kirensandhu_designer @yeahproof @timesmusichub @gk.digital

A post shared by Karan Aujla (@karanaujla_official) on Feb 21, 2020 at 1:35am PST

ਹੋਰ ਵੇਖੋ:ਯੁਵਰਾਜ ਹੰਸ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਮਾਨਸੀ ਸ਼ਰਮਾ ਲਈ ਪਾਈ ਪਿਆਰ ਨਾਲ ਭਰੀ ਪੋਸਟ, ਵਿਆਹ ਦੀ ਤਸਵੀਰ ਕੀਤੀ ਸ਼ੇਅਰ

ਜੇ ਗੱਲ ਕਰੀਏ ਰੈੱਡ ਆਈਜ਼ ਗਾਣੇ ਦੀ ਤਾਂ ਬੋਲ ਖੁਦ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਪਰੂਫ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Jeona & jogi ਨੇ ਤਿਆਰ ਕੀਤਾ ਹੈ । ਗਾਣੇ ਦੇ ਟਾਈਟਲ ਤੋਂ ਤਾਂ ਲੱਗਦਾ ਹੈ ਇਹ ਗੀਤ ਵੀ ਚੱਕਵੀਂ ਬੀਟ ਵਾਲਾ ਹੋਵੇਗਾ । ਇਹ ਗਾਣਾ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਫੈਨਜ਼ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ ।

View this post on Instagram

 

ਮੈਨੂੰ ਛਣ ਛਣ ਕਰਕੇ ਦਸਗੇ ਸੀ ਨੀ ਘੁੰਗਰੂ ਤੇਰੇ ਪੈਰਾਂ ਦੇ , ਕੇ ਗੇੜਾ ਕਡਕੇ ਆਈ ਏ ਸਾਡੀ ਝਾਂਜ਼ਰ ਵੇਹੜੇ ਗੈਰਾਂ ਦੇ. Tuhadi favourite line jrur dseo ( link in bio ) Singer lyrics - karan aujla Music - @desi_crew Video - @tru_makers Female lead - @aveera.singh.masson @gk.digital @rehaanrecords

A post shared by Karan Aujla (@karanaujla_official) on Jan 18, 2020 at 4:51am PST

ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਹ ਨੋ ਨੀਡ, ਹੇਅਰ, ਰਿਮ V/S ਝਾਂਜਰ, ਡੌਂਟ ਵਰੀ, ਹਿੰਟ, ਇੰਕ, ਕੋਈ ਚੱਕਰ ਨਹੀਂ, ਫੈਕਟਸ , ਹਿਸਾਬ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਉਨ੍ਹਾਂ ਵੱਲੋਂ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦੀਪ ਜੰਡੂ ,ਦਿਲਪ੍ਰੀਤ ਢਿੱਲੋਂ ਤੇ ਮੌਂਟੀ ਵਾਰਿਸ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਹਿੱਟ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਵੀ ਲਗਾ ਚੁੱਕੇ ਹਨ।

 

Related Post