ਸੰਨੀ ਦਿਓਲ ਦੀ ਡੈਬਿਊ ਫ਼ਿਲਮ ਰਹੀ ਸੀ ਸੁਪਰ ਹਿੱਟ, ਕੀ ਪੁੱਤਰ ਕਰਨ ਦਿਓਲ ਦਾ ਵੀ ਚੱਲੇਗਾ ਪਰਦੇ 'ਤੇ ਜਾਦੂ

By  Aaseen Khan April 4th 2019 01:12 PM -- Updated: April 4th 2019 07:20 PM

ਸੰਨੀ ਦਿਓਲ ਦੀ ਡੈਬਿਊ ਫ਼ਿਲਮ ਰਹੀ ਸੀ ਸੁਪਰ ਹਿੱਟ, ਕੀ ਪੁੱਤਰ ਕਰਨ ਦਿਓਲ ਦਾ ਵੀ ਚੱਲੇਗਾ ਪਰਦੇ 'ਤੇ ਜਾਦੂ : ਬਲੀਵੁੱਡ ਦੇ ਹੀਮੈਨ ਕਹੇ ਜਾਣ ਵਾਲੇ ਧਰਮਿੰਦਰ ਦਿਓਲ ਜਿੰਨ੍ਹਾਂ ਦੇ ਬਾਲੀਵੁੱਡ 'ਚ ਕਦਮ ਧਰਦੇ ਹੀ ਪਰਿਵਾਰ ਦੀ ਜ਼ਿੰਦਗੀ ਬਦਲ ਗਈ। ਉਹਨਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਜ਼ ਨੇ ਵੀ ਬਾਲੀਵੁੱਡ 'ਚ ਮੱਲਾਂ ਮਾਰੀਆਂ ਹਨ। ਉਹਨਾਂ ਦੇ ਪੁੱਤਰ ਸਨੀ ਦਿਓਲ ਅਤੇ ਬੌਬੀ ਦਿਓਲ ਨੇ ਵੀ ਫ਼ਿਲਮੀ ਜਗਤ 'ਚ ਵੱਡਾ ਨਾਮ ਬਣਾਇਆ ਹੈ। 'ਤੇ ਹੁਣ ਇਸ ਪਰਿਵਾਰ ਦੀ ਤੀਸਰੀ ਪੀੜੀ ਵੀ ਪਰਦੇ 'ਤੇ ਛਾਉਣ ਵਾਲੇ ਹਨ। ਜੀ ਹਾਂ ਕਰਨ ਦਿਓਲ ਸੰਨੀ ਦਿਓਲ ਦੇ ਪੁੱਤਰ ਫਿਲਮ ਪਲ ਪਲ ਦਿਲ ਕੇ ਪਾਸ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਸੰਨੀ ਦਿਓਲ ਆਪਣੇ ਨਿਰਦੇਸ਼ਨ 'ਚ ਹੀ ਆਪਣੇ ਪੁੱਤਰ ਨੂੰ ਲੌਂਚ ਕਰ ਰਹੇ ਹਨ। ਫਿਲਮ 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ।

 

View this post on Instagram

 

Pal pal Dil Ke Paas #ppdkp #love #freshness #forever

A post shared by Sunny Deol (@iamsunnydeol) on Apr 3, 2019 at 7:48am PDT

ਪਰ ਕੀ ਕਰਨ ਦਿਓਲ ਆਪਣੇ ਪਿਤਾ ਦਾਦਾ ਅਤੇ ਚਾਚਾ ਦੀ ਤਰਾਂ ਕਾਮਯਾਬੀ ਦੀ ਰਾਹ 'ਤੇ ਜਾ ਸਕਣਗੇ ਜਾਂ ਨਹੀਂ ? ਇਹ ਸਵਾਲ ਹਰ ਇੱਕ ਦੇ ਮਨ 'ਚ ਉੱਠ ਰਿਹਾ ਹੋਵੇਗਾ। ਕਰਨ ਦਿਓਲ ਦੀ ਇਹ ਫਿਲਮ ਰੋਮੈਂਟਿਕ ਫਿਲਮ ਹੋਣ ਵਾਲੀ ਹੈ। ਕਰਨ ਦਿਓਲ ਦੇ ਨਾਲ ਲੀਡ ਰੋਲ 'ਚ ਸਹਰ ਬਾਂਬਾ ਵੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।

ਕਰਨ ਦਿਓਲ ਦੇ ਪਿਤਾ ਸੰਨੀ ਦਿਓਲ ਹੋਰਾਂ ਨੇ 1982 'ਚ ਫਿਲਮ 'ਬੇਤਾਬ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ।

ਹੋਰ ਵੇਖੋ : 'ਮਿੰਦੋ ਤਸੀਲਦਾਰਨੀ' ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ

 

View this post on Instagram

 

As a father I am nervous at the same time I am proud to present my sons first poster. Today @imkarandeol begins his cinematic journey ,wishing him love ,luck and success.Presenting to you #PalPal❤KePaas starring Karan Deol and @sahherbambba @aapkadharam #ShariqPatel @zeestudiosofficial #SunnySoundsPrivateLtd

A post shared by Sunny Deol (@iamsunnydeol) on Feb 13, 2019 at 7:58pm PST

ਉਹਨਾਂ ਦੇ ਨਾਲ ਅੰਮ੍ਰਿਤਾ ਸਿੰਘ ਨੇ ਵੀ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਸੰਨੀ ਦਿਓਲ ਦੀ ਇਹ ਫਿਲਮ ਵੀ ਰੋਮੈਂਟਿਕ ਜੌਨਰ ਦੀ ਸੀ। ਦੱਸ ਦਈਏ ਬੇਤਾਬ ਫਿਲਮ ਉਸ ਸਾਲ ਰਿਲੀਜ਼ ਹੋਈਆਂ ਸਭ ਤੋਂ ਹਿੱਟ ਫ਼ਿਲਮਾਂ 'ਚ ਸ਼ਾਮਿਲ ਹੋਈ। ਸੰਨੀ ਦਿਓਲ ਦੀ ਪਰਫਾਰਮੈਂਸ ਲਈ ਉਹਨਾਂ ਨੂੰ ਬੈਸਟ ਐਕਟਰ ਆਫ ਦ ਈਅਰ 'ਚ ਨਾਮੀਨੇਟ ਫਿਲਮ ਫੇਅਰ ਐਵਾਰਡ ਚ ਕੀਤਾ ਗਿਆ ਸੀ। ਸੰਨੀ ਦਿਓਲ ਦਾ ਬਾਲੀਵੁੱਡ 'ਚ ਡੈਬਿਊ ਕਾਫੀ ਕਾਮਯਾਬ ਰਿਹਾ ਸੀ। ਦੇਖਣਾ ਹੋਵੇਗਾ ਕਰਨ ਦਿਓਲ ਆਪਣੇ ਪਿਤਾ 'ਤੇ ਦਾਦਾ ਧਰਮਿੰਦਰ ਵਾਂਗ ਪਰਦੇ 'ਤੇ ਕਿੰਨੀਆਂ ਕੁ ਮੱਲਾਂ ਮਾਰਦੇ ਹਨ।

Related Post