ਦੇਖੋ ਵੀਡੀਓ ‘ਚ ਕਰਣ ਦਿਓਲ ਕਿਵੇਂ ਕਰ ਰਹੇ ਨੇ ਦਾਦੇ ਤੇ ਪਿਤਾ ਵਾਂਗ ਅਦਾਕਾਰੀ ‘ਚ ਸਖ਼ਤ ਮਿਹਨਤਾਂ

By  Lajwinder kaur May 22nd 2019 04:40 PM

ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਜੋ ਕਿ ‘ਪਲ ਪਲ ਦਿਲ ਕੇ ਪਾਸ’ ਹਿੰਦੀ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਕਰਣ ਦਿਓਲ ਆਪਣੀ ਅਦਾਕਾਰੀ ਦੇ ਲਈ ਸਖ਼ਤ ਮਿਹਨਤ ਕਰ ਰਹੇ ਨੇ। ਉਨ੍ਹਾਂ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੀ ਆਉਣ ਵਾਲੀ ਫ਼ਿਲਮ ਦੀ ਡਬਿੰਗ ਕਰ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਕਿ ਉਹ ਫ਼ਿਲਮ ਦੇ ਕਿਸੇ ਭਾਵੁਕ ਸੀਨ ਦੀ ਡਬਿੰਗ ਕਰ ਰਹੇ ਨੇ ਤੇ ਉਹ ਸੀਨ ਦੀ ਡਬਿੰਗ ਨੂੰ ਪੂਰੀ ਭਾਵਨਾਵਾਂ ਤੇ ਜ਼ਜਬੇ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਹਨ।

View this post on Instagram

 

#PalPalDilKePaas family hard at work recreating the height altitude and action sequence while dubbing!

A post shared by Karan Deol (@imkarandeol) on May 22, 2019 at 2:14am PDT

ਹੋਰ ਵੇਖੋ:‘ਯਾਦਾਂ ਲੈ ਕੇ ਚੱਲੇ, ਫੇਰ ਮਿਲਾਂਗੇ ਜੀ’- ਸਤਿੰਦਰ ਸਰਤਾਜ

ਕਰਣ ਦਿਓਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੋਇਆ ਹੈ, ‘#PalPalDilKePaas family hard at work recreating the height altitude and action sequence while dubbing!’ ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪਲ ਪਲ ਦਿਲ ਕੇ ਪਾਸ ਫ਼ਿਲਮ ਦੇ ਨਾਲ ਉਨ੍ਹਾਂ ਦੀ ਕੋ-ਐਕਟਰੈੱਸ ਸਹਰ ਬਾਂਬਾ ਵੀ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ਨੂੰ ਸੰਨੀ ਦਿਓਲ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਕਰਣ ਦਿਓਲ ਦੀ ਇਹ ਫ਼ਿਲਮ 19 ਜੁਲਾਈ ਨੂੰ ਵਰਲਡ ਵਾਈਡ ਰਿਲੀਜ਼ ਹੋ ਜਾਵੇਗੀ।

Related Post