ਐਕਟਿੰਗ ਤੋਂ ਪਹਿਲਾਂ ਕਰਣ ਦਿਓਲ ਨੇ ਦਿਖਾਇਆ ਇੱਕ ਹੋਰ ਹੁਨਰ, ਵਰਲਡ ਮਿਊਜ਼ਿਕ ਡੇਅ ‘ਤੇ ਕੀਤਾ ਰੈਪ, ਸਾਹਮਣੇ ਆਇਆ ਵੀਡੀਓ
ਧਰਮਿੰਦਰ ਦੇ ਪੋਤੇ ਤੇ ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਅਦਾਕਾਰ ਹੋਣ ਦੇ ਨਾਲ ਵਧੀਆ ਗਾਇਕ ਵੀ ਨੇ। ਜੀ ਹਾਂ ਕਰਣ ਦਿਓਲ ਨੇ ਆਪਣੇ ਰੈਪ ਦੇ ਜਲਵੇ ਵੀਡੀਓ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੇ ਨੇ। ਉਨ੍ਹਾਂ ਨੇ ਵਰਲਡ ਮਿਊਜ਼ਿਕ ਡੇਅ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Music has always been my go to form of expression. Be it as a hobby or just to simple de-stress. #WorldMusicDay’. ਕਰਣ ਦਾ ਮੰਨਣਾ ਹੈ ਕਿ ਮਿਊਜ਼ਿਕ ਦੇ ਨਾਲ ਤਣਾਅ ਤੋਂ ਦੂਰ ਰਿਹਾ ਜਾ ਸਕਦਾ ਹੈ।
View this post on Instagram
ਹੋਰ ਵੇਖੋ:‘ਚੱਲ ਮੇਰਾ ਪੁੱਤ’ ਦੇ ਸੈੱਟ ‘ਤੇ ਦੇਖੋ ਕਿਵੇਂ ਕਰ ਰਹੇ ਨੇ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਮਸਤੀ, ਵੀਡੀਓ ਹੋਈ ਵਾਇਰਲ
ਉਨ੍ਹਾਂ ਦਾ ਰੈਪਿੰਗ ਸਟਾਇਲ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜੇ ਗੱਲ ਕੀਤੀ ਜਾਵੇ ਉਨ੍ਹਾਂ ਦੇ ਦਾਦੇ ਧਰਮਿੰਦਰ ਦੀ ਤਾਂ ਉਹ ਵੀ ਅਦਾਕਾਰ ਹੋਣ ਦੇ ਨਾਲ ਵਧੀਆ ਸ਼ਾਇਰ ਵੀ ਹਨ। ਇਹ ਗੁੜਤੀਂ ਉਨ੍ਹਾਂ ਨੇ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ।
View this post on Instagram
ਕਰਣ ਦਿਓਲ ਜੋ ਕਿ ਪਲ ਪਲ ਦਿਲ ਕੇ ਪਾਸ ਫ਼ਿਲਮ ਦੇ ਨਾਲ ਬਾਲੀਵੁੱਡ ਚ ਡੈਬਿਊ ਕਰਨ ਜਾ ਰਹੇ ਹਨ। ਪਰ ਫ਼ਿਲਮ ਦੀ ਰਿਲੀਜ਼ ਡੇਟ ਦੇ ਬਦਲਣ ਤੋਂ ਬਾਅਦ ਹੁਣ ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।