ਕਰਣ ਜੌਹਰ ਨੇ ਟਵੀਟ ਕਰਕੇ ਕੀਤਾ ਵੱਡਾ ਐਲਾਨ, ਮੋਦੀ ਨੂੰ ਕੀਤਾ ਟੈਗ

By  Rupinder Kaler December 22nd 2020 05:56 PM

ਕਰਣ ਜੌਹਰ ਨੇ ਵੱਡਾ ਐਲਾਨ ਕੀਤਾ ਹੈ। ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਉਹ ਇਕ ਐਪਿਕ ਸੀਰੀਜ਼ ਬਣਾਉਣ ਜਾ ਰਿਹਾ ਹੈ । ਕਰਣ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ । ਕਰਣ ਨੇ ਇਹ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ। ਕਰਨ ਨੇ ਆਜ਼ਾਦੀ ਦੇ 75 ਸਾਲ ਬਾਅਦ ਵੀ ਇਸ ਵੱਡੇ ਪ੍ਰੋਜੈਕਟ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਹੋਰ ਪੜ੍ਹੋ :

ਅਦਾਕਾਰਾ ਰਕੁਲਪ੍ਰੀਤ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ, ਅਦਾਕਾਰਾ ਨੇ ਖੁਦ ਸ਼ੇਅਰ ਕੀਤੀ ਜਾਣਕਾਰੀ

ਨੀਰੂ ਬਾਜਵਾ ਦੀ ਟਵਿਨਸ ਧੀਆਂ ਦੇ ਨਾਲ ਤਸਵੀਰ ਹੋਈ ਵਾਇਰਲ

Karan Johar Turned Into A Writer, Know The Deets Here

ਆਜ਼ਾਦੀ ਦੇ 75 ਸਾਲ 2022 ਵਿਚ ਪੂਰੇ ਹੋਣਗੇ। ਮੋਦੀ ਨੇ ਆਪਣੇ ਭਾਸ਼ਣਾਂ ਵਿੱਚ ਕਈ ਵਾਰ ਜ਼ਿਕਰ ਕੀਤਾ ਹੈ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਨੂੰ ਮਨਾਏਗਾ ਜਿਸ ਨੂੰ ਦੁਨੀਆ ਦੇਖੇਗੀ। ਇਸ ਤੋਂ ਸਾਫ਼ ਹੈ, ਇਸ ਦੇ ਲਈ ਉਹ ਵੱਡੀਆਂ ਤਿਆਰੀਆਂ ਕਰਨ 'ਚ ਲੱਗੇ ਹਨ।

ਬਾਲੀਵੁੱਡ ਇਸ ਦੇ ਲਈ ਕਈ ਤਰ੍ਹਾਂ ਦੇ ਸ਼ੋਅ ਬਣਾਏਗਾ। ਇਨ੍ਹਾਂ ਪ੍ਰੋਜੈਕਟਾਂ ਚੋਂ ਇੱਕ ਕਰਨ ਦੀ ਸੀਰੀਜ਼ ਵੀ ਹੋਵੇਗੀ ਜੋ ਉਹ ਨੈੱਟਫਲਿਕਸ ਵਰਗੇ ਵੱਡੇ ਪਲੇਟਫਾਰਮ 'ਤੇ ਰਿਲੀਜ਼ ਕਰ ਸਕਦੇ ਹਨ ਜਿਸ ਨੂੰ ਪੂਰਾ ਵਿਸ਼ਵ ਸੁਤੰਤਰਤਾ ਦੇ 75 ਸਾਲ ਮਨਾਉਂਦੇ ਵੇਖ ਸਕਦਾ ਹੈ।

Related Post