ਇਸ ਸ਼ਰਤ ’ਤੇ ਕਰਣ ਜੌਹਰ ਕਰਨਾ ਚਾਹੁੰਦੇ ਸਨ ਏਕਤਾ ਕਪੂਰ ਨਾਲ ਵਿਆਹ …!

By  Rupinder Kaler May 8th 2020 06:03 PM

ਲਾਕਡਾਊਨ ਦੌਰਾਨ ਜਿੱਥੇ ਬਾਲੀਵੁੱਡ ਕਲਾਕਾਰਾਂ ਦੇ ਪੁਰਾਣੇ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉੱਥੇ ਉਹਨਾਂ ਸੈਲੀਬ੍ਰਿਟੀ ਦੇ ਪੁਰਾਣੇ ਇੰਟਰਵਿਊ ਵੀ ਵਾਇਰਲ ਹੋ ਰਹੇ ਹਨ । ਹਾਲ ਹੀ ਵਿੱਚ ਫ਼ਿਲਮਕਾਰ ਕਰਣ ਜੌਹਰ ਦਾ ਇੱਕ ਪੁਰਾਣਾ ਇੰਟਰਵਿਊ ਖੂਬ ਵਾਇਰਲ ਹੋ ਰਿਹਾ ਹੈ । ਇਸ ਇੰਟਰਵਿਊ ਵਿੱਚ ਕਰਨ ਜੌਹਰ ਆਪਣੇ ਵਿਆਹ ਨੂੰ ਲੈ ਕੇ ਚਰਚਾ ਕਰ ਰਹੇ ਹਨ ।

https://www.instagram.com/p/B92HyIxJCj_/

ਇਸ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਸੀ ਕਿ ‘ਉਹਨਾਂ ਨੂੰ ਤੇ ਏਕਤਾ ਕਪੂਰ ਨੂੰ ਚੰਗੇ ਲਾਈਫ ਪਾਰਟਨਰ ਦੀ ਭਾਲ ਹੈ । ਜੇਕਰ ਸਾਨੂੰ ਕੋਈ ਜੀਵਨ ਸਾਥੀ ਨਹੀਂ ਮਿਲਿਆ ਤਾਂ ਦੋਵੇਂ ਇੱਕ ਦੂਜੇ ਨਾਲ ਵਿਆਹ ਕਰ ਲਵਾਂਗੇ’ । ਕਰਣ ਨੇ ਇਸ ਇੰਟਰਵਿਊ ਵਿੱਚ ਕਿਹਾ ਕਿ ‘ਇਸ ਵਿਆਹ ਨਾਲ ਕਿਸੇ ਹੋਰ ਨੂੰ ਖੁਸ਼ੀ ਹੋਵੇ ਜਾਂ ਨਾ ਹੋਵੇ ਮੇਰੀ ਮੰਮੀ ਨੂੰ ਖੁਸ਼ੀ ਜ਼ਰੂਰ ਹੋਵੇਗੀ ।

https://www.instagram.com/p/B_wdTTzAOpo/

ਮੇਰੀ ਮਾਂ ਏਕਤਾ ਦੇ ਸੀਰੀਅਲ ਦੀ ਵੱਡੀ ਫੈਨ ਹੈ ਤੇ ਉਹਨਾਂ ਨੂੰ ਸ਼ੋਅ ਦੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਹੀ ਸ਼ੋਅ ਦੀ ਕਹਾਣੀ ਪਤਾ ਹੁੰਦੀ ਹੈ’ । ਕਰਣ ਨੇ ਇਹ ਗੱਲ ਮਜ਼ਾਕ ਵਿੱਚ ਕਹੀ ਸੀ ਜਾਂ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ ਇਹ ਤਾਂ ਕਰਣ ਹੀ ਜਾਣਦੇ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਕਰਣ ਤੇ ਏਕਤਾ ਚੰਗੇ ਦੋਸਤ ਹਨ ਦੋਹਾਂ ਵਿੱਚ ਬਹੁਤ ਸਾਰੀਆਂ ਗੱਲ ਕਾਮਨ ਹਨ । ਦੋਵੇਂ ਚੰਗੇ ਪ੍ਰੋਡਿਊਸਰ ਹਨ ।

https://www.instagram.com/p/B89E48apkAS/

Related Post