Advertisment

ਇਸ ਸ਼ਰਤ ’ਤੇ ਕਰਣ ਜੌਹਰ ਕਰਨਾ ਚਾਹੁੰਦੇ ਸਨ ਏਕਤਾ ਕਪੂਰ ਨਾਲ ਵਿਆਹ …!

author-image
By Rupinder Kaler
New Update
ਇਸ ਸ਼ਰਤ ’ਤੇ ਕਰਣ ਜੌਹਰ ਕਰਨਾ ਚਾਹੁੰਦੇ ਸਨ ਏਕਤਾ ਕਪੂਰ ਨਾਲ ਵਿਆਹ …!
Advertisment
ਲਾਕਡਾਊਨ ਦੌਰਾਨ ਜਿੱਥੇ ਬਾਲੀਵੁੱਡ ਕਲਾਕਾਰਾਂ ਦੇ ਪੁਰਾਣੇ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉੱਥੇ ਉਹਨਾਂ ਸੈਲੀਬ੍ਰਿਟੀ ਦੇ ਪੁਰਾਣੇ ਇੰਟਰਵਿਊ ਵੀ ਵਾਇਰਲ ਹੋ ਰਹੇ ਹਨ । ਹਾਲ ਹੀ ਵਿੱਚ ਫ਼ਿਲਮਕਾਰ ਕਰਣ ਜੌਹਰ ਦਾ ਇੱਕ ਪੁਰਾਣਾ ਇੰਟਰਵਿਊ ਖੂਬ ਵਾਇਰਲ ਹੋ ਰਿਹਾ ਹੈ । ਇਸ ਇੰਟਰਵਿਊ ਵਿੱਚ ਕਰਨ ਜੌਹਰ ਆਪਣੇ ਵਿਆਹ ਨੂੰ ਲੈ ਕੇ ਚਰਚਾ ਕਰ ਰਹੇ ਹਨ । https://www.instagram.com/p/B92HyIxJCj_/ ਇਸ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਸੀ ਕਿ ‘ਉਹਨਾਂ ਨੂੰ ਤੇ ਏਕਤਾ ਕਪੂਰ ਨੂੰ ਚੰਗੇ ਲਾਈਫ ਪਾਰਟਨਰ ਦੀ ਭਾਲ ਹੈ । ਜੇਕਰ ਸਾਨੂੰ ਕੋਈ ਜੀਵਨ ਸਾਥੀ ਨਹੀਂ ਮਿਲਿਆ ਤਾਂ ਦੋਵੇਂ ਇੱਕ ਦੂਜੇ ਨਾਲ ਵਿਆਹ ਕਰ ਲਵਾਂਗੇ’ । ਕਰਣ ਨੇ ਇਸ ਇੰਟਰਵਿਊ ਵਿੱਚ ਕਿਹਾ ਕਿ ‘ਇਸ ਵਿਆਹ ਨਾਲ ਕਿਸੇ ਹੋਰ ਨੂੰ ਖੁਸ਼ੀ ਹੋਵੇ ਜਾਂ ਨਾ ਹੋਵੇ ਮੇਰੀ ਮੰਮੀ ਨੂੰ ਖੁਸ਼ੀ ਜ਼ਰੂਰ ਹੋਵੇਗੀ । https://www.instagram.com/p/B_wdTTzAOpo/ ਮੇਰੀ ਮਾਂ ਏਕਤਾ ਦੇ ਸੀਰੀਅਲ ਦੀ ਵੱਡੀ ਫੈਨ ਹੈ ਤੇ ਉਹਨਾਂ ਨੂੰ ਸ਼ੋਅ ਦੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਹੀ ਸ਼ੋਅ ਦੀ ਕਹਾਣੀ ਪਤਾ ਹੁੰਦੀ ਹੈ’ । ਕਰਣ ਨੇ ਇਹ ਗੱਲ ਮਜ਼ਾਕ ਵਿੱਚ ਕਹੀ ਸੀ ਜਾਂ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ ਇਹ ਤਾਂ ਕਰਣ ਹੀ ਜਾਣਦੇ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਕਰਣ ਤੇ ਏਕਤਾ ਚੰਗੇ ਦੋਸਤ ਹਨ ਦੋਹਾਂ ਵਿੱਚ ਬਹੁਤ ਸਾਰੀਆਂ ਗੱਲ ਕਾਮਨ ਹਨ । ਦੋਵੇਂ ਚੰਗੇ ਪ੍ਰੋਡਿਊਸਰ ਹਨ । https://www.instagram.com/p/B89E48apkAS/
Advertisment

Stay updated with the latest news headlines.

Follow us:
Advertisment
Advertisment
Latest Stories
Advertisment