ਕਰਨ ਜੌਹਰ ਨੇ ਧਰਮਾ ਪ੍ਰੋਡਕਸ਼ਨ ਦੇ 42 ਸਾਲ ਪੂਰੇ ਹੋਣ 'ਤੇ ਸ਼ੇਅਰ ਕੀਤੀ ਖ਼ਾਸ ਪੋਸਟ, ਵੇਖੋ ਵੀਡੀਓ

By  Pushp Raj October 8th 2022 12:09 PM -- Updated: October 8th 2022 12:17 PM

Dharma production complete 42 years in Bollywood: ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਨੇ ਬਾਲੀਵੁੱਡ ਆਪਣੇ 42 ਸਾਲ ਪੂਰੇ ਕਰ ਲਏ ਹਨ। ਇਸ ਦੌਰਾਨ ਕਰਨ ਜੌਹਰ ਨੇ ਫੈਨਜ਼ ਨਾਲ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ।

Image Source : Instagram

ਦੱਸ ਦਈਏ ਕਿ ਧਰਮਾ ਪ੍ਰੋਡਕਸ਼ਨ ਦੀ ਸ਼ੁਰੂਆਤ ਸਾਲ 1979 ਵਿੱਚ ਕਰਨ ਜੌਹਰ ਦੇ ਪਿਤਾ ਯਸ਼ ਜੌਹਰ ਨੇ ਕੀਤੀ ਸੀ। ਇਸ ਖ਼ਾਸ ਮੌਕੇ ਉੱਤੇ ਕਰਨ ਜੌਰਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਨ੍ਹਾਂ ਨੇ ਬਾਲੀਵੁੱਡ ਵਿੱਚ ਧਰਮਾ ਪ੍ਰੋਡਕਸ਼ਨ ਦੇ ਚਾਰ ਦਹਾਕਿਆਂ ਤੱਕ ਦਾ ਸਫ਼ਰ ਦਿਖਾਇਆ ਹੈ।

ਇਸ ਖ਼ਾਸ ਵੀਡੀਓ ਦੇ ਵਿੱਚ ਤੁਸੀਂ ਪਿਛਲੇ ਚਾਰ ਦਹਾਕਿਆਂ 'ਚ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀਆਂ ਸੁਪਰ ਹਿੱਟ ਫ਼ਿਲਮਾਂ ਦੀ ਇੱਕ ਝਲਕ ਵੀ ਵੇਖ ਸਕਦੇ ਹੋ। ਕਰਨ ਜੌਹਰ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਦੇ ਸੀਨ ਨਾਲ ਸ਼ੁਰੂ ਹੁੰਦੀ ਹੈ ਅਤੇ ਵੀਡੀਓ ਦੇ ਬੈਕਗ੍ਰਾਂਊਡ ਵਿੱਚ ਕਰਨ ਜੌਹਰ ਦੀ ਫਿਲਮ ਕੁਛ ਕੁਛ ਹੋਤਾ ਹੈ ਦਾ ਗੀਤ ਵੱਜ ਰਿਹਾ ਹੈ । ਇਸ ਦੇ ਨਾਲ ਹੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ 4 ਦਹਾਕਿਆਂ 'ਚ ਹੁਣ ਤੱਕ ਬਣੀਆਂ ਸਾਰੀਆਂ ਫਿਲਮਾਂ ਦੀ ਝਲਕ ਵਾਰੀ-ਵਾਰੀ ਦੇਖਣ ਨੂੰ ਮਿਲ ਰਹੀ ਹੈ।

Image Source : Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਰਨ ਜੌਹਰ ਨੇ ਲਿਖਿਆ, ''ਅੱਜ ਇੱਕ ਪਰਿਵਾਰ ਨੇ ਇੱਕ ਕਦਮ ਅੱਗੇ ਵਧਾਇਆ ਹੈ, ਜਿਸ ਦੀ ਸ਼ੁਰੂਆਤ ਮੇਰੇ ਪਿਤਾ ਜੀ ਨੇ ਕੀਤੀ ਸੀ - ਅਤੇ ਉਹ ਹੈ ਧਰਮਾ ਪ੍ਰੋਡਕਸ਼ਨ, ਸਾਲ-ਦਰ-ਸਾਲ, ਅਸੀਂ ਦੁਨੀਆ ਭਰ 'ਚ ਨਵੀਂ ਉਮੀਦ ਨਾਲ ਨਵੀਆਂ ਕਹਾਣੀਆਂ ਬਣਾਉਂਦੇ ਰਹੇ ਹਾਂ। ਆਪਣੀਆਂ ਸਰਹੱਦਾਂ ਅਤੇ ਆਪਣੀ ਭਾਸ਼ਾ ਅਤੇ ਹੋਰ ਬਹੁਤ ਕੁਝ, ਦਰਸ਼ਕਾਂ ਦੀਆਂ ਭਾਵਨਾਵਾਂ ਨਾਲ ਜੋੜਿਆ, ਧਰਮ ਪਰਿਵਾਰ ਦਾ ਹਿੱਸਾ ਬਨਣ ਲਈ ਬਹੁਤ-ਬਹੁਤ ਧੰਨਵਾਦ, ਇਸ ਸਫ਼ਰ ਨੂੰ ਯਾਦਗਾਰ ਬਨਾਉਣ ਲਈ ਧੰਨਵਾਦ, ਫਿਲਮਾਂ ਵਿੱਚ ਮੁੜ ਮਿਲਾਂਗੇ।"

ਦੱਸ ਦੇਈਏ ਕਿ ਸਾਲ 2004 ਵਿੱਚ ਕਰਨ ਜੌਹਰ ਧਰਮਾ ਪ੍ਰੋਡਕਸ਼ਨ ਦੇ ਮਾਲਕ ਬਣੇ ਸਨ। ਧਰਮਾ ਪ੍ਰੋਡਕਸ਼ਨ ਦਾ ਮੁੱਖ ਕੰਮ ਫਿਲਮਾਂ ਦਾ ਨਿਰਮਾਣ ਅਤੇ ਡਿਸਟ੍ਰੀਬਿਊਸ਼ਨ ਕਰਨਾ ਹੈ। ਧਰਮਾ ਪ੍ਰੋਡਕਸ਼ਨ ਦੀ ਸਥਾਪਨਾ ਤੋਂ ਅਗਲੇ ਸਾਲ, 1980 ਵਿੱਚ, ਰਾਜ ਖੋਸਲਾ ਵੱਲੋਂ ਨਿਰਦੇਸ਼ਤ ਫ਼ਿਲਮ 'ਦੋਸਤਾਨਾ' ਦਾ ਤਿਆਰ ਕੀਤੀ ਗਈ ਸੀ। ਇਸ ਫ਼ਿਲਮ 'ਚ ਅਮਿਤਾਭ ਬੱਚਨ ਅਤੇ ਸ਼ਤਰੂਘਨ ਸਿਨਹਾ ਮੁੱਖ ਭੂਮਿਕਾਵਾਂ 'ਚ ਸਨ। ਫ਼ਿਲਮ ਨੇ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਸੀ।

Image Source : Instagram

ਹੋਰ ਪੜ੍ਹੋ: ਅਲਫਾਜ਼ ਸਿੰਘ ਨੂੰ ਮਿਲਣ ਲਈ ਹਸਪਤਾਲ ਪਹੁੰਚੀ ਗਾਇਕਾ ਸ਼ਿਪਰਾ ਗੋਇਲ, ਸ਼ੇਅਰ ਕੀਤੀ ਤਸਵੀਰ

ਇਸ ਤੋਂ ਬਾਅਦ ਦੁਨੀਆ (1984), ਮੁਕੱਦਰ ਕਾ ਫੈਜ਼ਲ (1987), ਅਗਨੀਪੱਥ (1990) ਵਰਗੀਆਂ ਫਿਲਮਾਂ ਬਣਾਈਆਂ ਗਈਆਂ। ਫਿਲਮ ਅਗਨੀਪਥ ਨੇ ਨੈਸ਼ਨਲ ਐਵਾਰਡ ਜਿੱਤਿਆ ਸੀ। ਇਸ ਦੇ ਨਾਲ ਹੀ 90 ਦੇ ਦਹਾਕੇ ਵਿੱਚ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਗੁੰਮਰਾਹ (1993), ਡੁਪਲੀਕੇਟ (1998) ਅਤੇ ਕੁਛ ਕੁਛ ਹੋਤਾ ਹੈ (1998) ਵਰਗੀਆਂ ਹਿੱਟ ਫਿਲਮਾਂ ਬਣੀਆਂ। ਹਾਲ ਹੀ ਵਿੱਚ ਇਸ ਪ੍ਰੋਡਕਸ਼ਨ ਹਾਊਸ ਹੇਠ ਬਣਾਈ ਗਈ ਰਾਜ਼ੀ, ਸ਼ੇਰਸ਼ਾਹ ਅਤੇ ਬ੍ਰਹਮਾਸਤਰ ਆਦਿ ਫ਼ਿਲਮਾਂ ਵੀ ਸੁਪਰਹਿੱਟ ਸਾਬਿਤ ਹੋਈਆਂ ਹਨ।

 

View this post on Instagram

 

A post shared by Karan Johar (@karanjohar)

Related Post