ਕਰਨ ਸੰਧਾਵਾਲੀਆ ਨੇ ਨਵੇਂ ਗੀਤ ‘ਘੋੜੀਆਂ’ ਨਾਲ ਸ਼ਹੀਦ ਹੋਏ ਫੌਜੀ ਵੀਰਾਂ ਨੂੰ ਦਿੱਤੀ ਸ਼ਰਧਾਂਜਲੀ, ਅੱਖਾਂ ਨੂੰ ਨਮ ਕਰ ਰਿਹਾ ਹੈ ਗੀਤ, ਦੇਖੋ ਵੀਡੀਓ

By  Lajwinder kaur July 2nd 2020 11:27 AM

ਪੰਜਾਬੀ ਗਾਇਕ ਕਰਨ ਸੰਧਾਵਾਲੀਆ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਘੋੜੀਆਂ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਗਾਇਆ ਹੈ ।

ਘੋੜੀਆਂ ਗੀਤ ਨੂੰ ਉਨ੍ਹਾਂ ਨੇ ਲਦਾਖ ‘ਚ ਸ਼ਹੀਦ ਹੋਏ ਫੌਜੀ ਵੀਰਾਂ ਨੂੰ ਸਮਰਪਿਤ ਕੀਤਾ ਹੈ । ਲਦਾਖ਼ ਵਿੱਚ ਪੰਜਾਬ ਰੈਜੀਮੈਂਟ ਤੋਂ ਸ਼ਹੀਦ ਹੋਣ ਵਾਲੇ ਮਨਦੀਪ ਸਿੰਘ ਪਟਿਆਲਾ ਦੇ ਰਹਿਣ ਵਾਲੇ ਸਨ,ਜਦਕਿ ਸ਼ਹੀਦ ਹੋਣ ਵਾਲਾ ਦੂਜਾ ਜਵਾਨ ਗੁਰਬਿੰਦਰ ਸਿੰਘ ਸੰਗਰੂਰ ਦਾ ਰਹਿਣ ਵਾਲਾ ਸੀ । ਪੰਜਾਬ ਤੋਂ ਤੀਜਾ ਜਵਾਨ ਗੁਰਤੇਜ ਸਿੰਘ ਮਾਨਸਾ ਦਾ ਰਹਿਣ ਵਾਲਾ ਸੀ,ਚੌਥਾ ਸ਼ਹੀਦ ਜਵਾਨ ਸਤਨਾਮ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਸੀ । ਇਸ ਗੀਤ ‘ਚ ਚੀਨ ਦੇ ਨਾਲ ਲਦਾਖ਼ ਵਿੱਚ ਝੜਪ ਦੌਰਾਨ ਸਾਰੇ ਹੀ ਸ਼ਹੀਦ ਹੋਏ ਜਵਾਨਾਂ ਨੂੰ ਪ੍ਰਣਾਮ ਕੀਤਾ ਗਿਆ ਹੈ ।

 

ਇਸ ਗੀਤ ਦੇ ਬੋਲ ਵੀ ਖੁਦ ਕਰਨ ਸੰਧਾਵਾਲੀਆ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਜੇ ਟੀ ਬੀਟ ਨੇ ਦਿੱਤਾ ਹੈ । Team YJKD ਨੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਹੈ । ਗੀਤ ਬਹੁਤ ਇਮੋਸ਼ਨਲ ਹੈ ਜਿਸ ਕਰਕੇ ਦਰਸ਼ਕਾਂ ਦੀ ਅੱਖਾਂ ਨੂੰ ਨਮ ਹੋ ਰਹੀਆਂ ਨੇ । ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

Related Post