ਗਾਇਕ ਕਰਨ ਸਿੰਘ ਅਰੋੜਾ ਦੀ ਕਾਰ ਕਿਸ ਨੂੰ ਦੇਖ ਹੋਈ ਸਲੋ , ਦੇਖੋ ਵੀਡੀਓ

By  Aaseen Khan December 18th 2018 01:10 PM

ਗਾਇਕ ਕਰਨ ਸਿੰਘ ਅਰੋੜਾ ਦੀ ਕਾਰ ਕਿਸ ਨੂੰ ਦੇਖ ਕੇ ਸਲੋ ਹੋ ਗਈ , ਦੇਖੋ ਵੀਡੀਓ : ਕਰਨ ਸਿੰਘ ਅਰੋੜਾ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ 'ਚ ਚੰਗਾ ਨਾਮਨਾ ਖੱਟਣ ਵਾਲੇ ਗਾਇਕ ਹਨ। ਕਰਨ ਸਿੰਘ ਅਰੋੜਾ ਇਸ ਸਾਲ ਆਪਣਾ ਤੀਸਰਾ ਅਤੇ ਲੇਟੈਸਟ ਗੀਤ 'ਕਾਰ ਗੱਭਰੂ ਦੀ' ਗੀਤ ਲੈ ਕੇ ਲੋਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਚੁੱਕੇ ਹਨ। ਗਾਣੇ 'ਚ ਫੀਮੇਲ ਲੀਡ ਦਾ ਰੋਲ ਫੇਮਸ ਅਤੇ ਖੂਬਸੂਰਤ ਮਾਡਲ ਅਤੇ ਐਕਟਰ ਸ਼ਰੱਧਾ ਆਰਿਆ ਵੱਲੋਂ ਨਿਭਾਇਆ ਗਿਆ ਹੈ। ਗਾਣੇ ਦੇ ਲਿਰਿਕਸ ਐਸ ਮੁਖਤਿਆਰ ਹੋਰਾਂ ਨੇ ਲਿਖੇ ਹਨ। ਮਿਊਜ਼ਿਕ ਦੀ ਗੱਲ ਕਰੀਏ ਤਾਂ ਜੱਸ ਸਿੰਘ ਵੱਲੋਂ ਗੀਤ ਦਾ ਸ਼ਾਨਦਾਰ ਮਿਊਜ਼ਿਕ ਕੀਤਾ ਗਿਆ ਹੈ।ਕਾਰ ਗੱਭਰੂ ਦੀ ਗਾਣਾ ਹੀਰੋ ਮਿਊਜ਼ਿਕ ਦੇ ਲੇਬਲ ਨਾਲ ਯੂ ਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ ਪੀਟੀਸੀ ਪੰਜਾਬੀ ਅਤੇ ਚੱਕਦੇ ਟੀਵੀ ਚੈਨਲ 'ਤੇ ਦਿਖਾਇਆ ਜਾ ਰਿਹਾ ਹੈ।

https://www.youtube.com/watch?v=7YkE9ZLslmY&feature=youtu.be

ਹੋਰ ਪੜ੍ਹੋ : ਗੁਲਾਬੀ ਪੱਗ ਬੰਨ ਕੇ ਕਿਸ ਨੂੰ ਇੰਪ੍ਰੈੱਸ ਕਰ ਰਹੇ ਨੇ ਦਿਲਜੀਤ ਦੋਸਾਂਝ ,ਵੇਖੋ ਵੀਡਿਓ

ਗਾਣੇ ਨੂੰ ਕੰਪੋਜ਼ ਖੁਦ ਕਰਨ ਸਿੰਘ ਅਰੋੜਾ ਅਤੇ ਜੱਸ ਸਿੰਘ ਵੱਲੋਂ ਕੀਤਾ ਗਿਆ। ਗੀਤ 'ਕਾਰ ਗੱਭਰੂ ਦੀ' ਦਾ ਵੀਡੀਓ ਟਰੂ ਮੇਕਰਜ਼ ਵਾਲੇ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਹੋਰਾਂ ਵੱਲੋਂ ਕੀਤਾ ਗਿਆ ਹੈ। ਕਈ ਸੁਪਰ ਹਿੱਟ ਗਾਣੇ ਦੇਣ ਵਾਲੇ ਗਾਇਕ , ਲਿਰਿਸਿਟ ਅਤੇ ਮਿਊਜ਼ਿਕ ਡਾਇਰੈਕਟਰ ਕਰਨ ਸਿੰਘ ਅਰੋੜਾ ਇਸ ਤੋਂ ਪਹਿਲਾਂ ਆਪਣੇ ਗੀਤ 'ਮੈਗਨੇਟ' ਕਰਕੇ ਕਾਫੀ ਚਰਚਾ 'ਚ ਰਹੇ ਹਨ। ਉਹਨਾਂ ਦੇ ਇਸ ਗਾਣੇ ਨੂੰ ਸਰੋਤਿਆਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।

Related Post