ਜਿੰਮ ਕਰਦੇ ਸਮੇਂ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਗੀਤ ‘Same Beef’ ਦਾ ਅਨੰਦ ਲੈ ਰਹੇ ਨੇ ਟੀਵੀ ਦੇ ਇਹ ਅਦਾਕਾਰ, ਦੇਖੋ ਵੀਡੀਓ

By  Lajwinder kaur September 15th 2019 03:43 PM

ਟੀਵੀ ਦੇ ਮੰਨੇ-ਪ੍ਰਮੰਨੇ ਅਦਾਕਾਰ ਕਰਨਵੀਰ ਬੋਹਰਾ ਜਿਹੜੇ ਏਨੀਂ ਦਿਨੀਂ ਕੈਨੇਡਾ ‘ਚ ਆਪਣੇ ਪਰਿਵਾਰ ਦੇ ਨਾਲ ਕਵਾਲਿਟੀ ਟਾਈਮ ਬਿਤਾ ਰਹੇ ਹਨ। ਜੀ ਹਾਂ ਕਰਨਵੀਰ ਬੋਹਰਾ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੇ ਹਨ। ਜਿਸਦੇ ਚੱਲਦੇ ਉਹ ਉੱਥੇ ਵੀ ਰੈਗੂਲਰ ਜਿੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਵਰਕ ਆਉਟ ਕਰਦਿਆਂ ਦੀ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਸਖ਼ਤ ਕਸਰਤਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਉਨ੍ਹਾਂ ਦੀ ਵੀਡੀਓ ‘ਚ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਸੁਪਰ ਹਿੱਟ ਗਾਣਾ ਸੇਮ ਬੀਫ ਵੱਜ ਰਿਹਾ ਹੈ।

 

View this post on Instagram

 

What an awesome session training with @bindibainsfitness Looking fwd to more such sessions .... Thank you @xayyromous for shooting such an awesome video

A post shared by Karanvir Bohra (@karanvirbohra) on Sep 14, 2019 at 5:18pm PDT

ਹੋਰ ਵੇਖੋ: ਸਲਮਾਨ ਖ਼ਾਨ ਦਾ ਆਪਣੀ ਮਾਂ ਦੇ ਨਾਲ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਜੀ ਹਾਂ ਉਹ ਕੁਝ ਮਹੀਨੇ ਪਹਿਲਾਂ ਹੀ ਆਇਆ ਸੇਮ ਬੀਫ ਨੂੰ ਬੋਹੇਮੀਆ ਤੇ ਸਿੱਧੂ ਮੂਸੇਵਾਲਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਰਨਵੀਰ ਬੋਹਰਾ ਦੀ ਕਸਰਤ ਕਰਦਿਆਂ ਦੀ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post