ਕਰੀਨਾ ਕਪੂਰ ਦੇ ਬੇਟੇ ਜੇਹ ਅਲੀ ਖ਼ਾਨ ਦਾ ਕਿਊਟ ਵੀਡੀਓ ਹੋ ਰਿਹਾ ਵਾਇਰਲ, ਜੇਹ ਦੀ ਕਿਊਟਨੈੱਸ ਜਿੱਤ ਰਹੀ ਹਰ ਕਿਸੇ ਦਾ ਦਿਲ

By  Shaminder April 18th 2022 11:34 AM -- Updated: April 18th 2022 11:35 AM

ਕਰੀਨਾ ਕਪੂਰ (Kareena Kapoor) ਦੇ ਬੇਟੇ ਤੈਮੂਰ ਅਲੀ ਖ਼ਾਨ ਦੇ ਵੀਡੀਓ ਜਿੱਥੇ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੇ ਸਨ । ਉੱਥੇ ਹੀ ਉਸ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ (Jeh Ali khan) ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ । ਜੇਹ ਅਲੀ ਖ਼ਾਨ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਜੇਹ ਅਲੀ ਖ਼ਾਨ ਕਾਰ ‘ਚ ਆਪਣੀ ਮੰਮੀ ਦੀ ਗੋਦ ‘ਚ ਨਜ਼ਰ ਆ ਰਿਹਾ ਹੈ ਅਤੇ ਕਾਰ ਵਿੱਚੋਂ ਨਿਕਲ ਕੇ ਫੋਟੋਗ੍ਰਾਫਰਸ ਨੂੰ ਪੋਜ਼ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ।

kareena Kapoor khan

ਹੋਰ ਪੜ੍ਹੋ : ਤਸਵੀਰਾਂ ਲੈਣ ਆਏ ਫੋਟੋਗ੍ਰਾਫਰਸ ‘ਤੇ ਚੀਕਦੀ ਹੋਈ ਨਜ਼ਰ ਆਈ ਅਦਾਕਾਰਾ ਕਰੀਨਾ ਕਪੂਰ, ਜਾਣੋ ਕੀ ਸੀ ਵਜ੍ਹਾ

ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੇਹ ਅਲੀ ਖ਼ਾਨ ਦੀ ਕਿਊਟਨੈਸ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ । ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।ਜਲਦ ਹੀ ਕਰੀਨਾ ਕਪੂਰ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਇਸ ਫ਼ਿਲਮ ਦਾ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

inside image of kareena kapoor khan and jeh at airport

ਇਸ ਤੋਂ ਇਲਾਵਾ ਉਸ ਨੇ ਬਾਲੀਵੁੱਡ ਨੂੰ ‘ਬਾਡੀਗਾਰਡ’, ‘ਥ੍ਰੀ ਇਡੀਅਟਸ’ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਸੈਫ ਅਲੀ ਖ਼ਾਨ ਦੇ ਨਾਲ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੇਟੇ ਹਨ । ਵੱਡਾ ਬੇਟਾ ਤੈਮੂਰ ਅਲੀ ਖ਼ਾਨ ਅਤੇ ਕੁਝ ਸਮਾਂ ਪਹਿਲਾਂ ਹੀ ਛੋਟੇ ਬੇਟੇ ਜੇਹ ਅਲੀ ਖ਼ਾਨ ਦਾ ਜਨਮ ਹੋਇਆ ਹੈ ।ਸੈਫ ਅਲੀ ਖ਼ਾਨ ਦਾ ਕਰੀਨਾ ਕਪੂਰ ਦੇ ਨਾਲ ਦੂਜਾ ਵਿਆਹ ਹੋਇਆ ਹੈ । ਜਦੋਂਕਿ ਕਰੀਨਾ ਦਾ ਸੈਫ ਅਲੀ ਖ਼ਾਨ ਦੇ ਨਾਲ ਪਹਿਲਾ ਵਿਆਹ ਹੈ ।

 

 

 

View this post on Instagram

 

A post shared by Viral Bhayani (@viralbhayani)

Related Post