ਵ੍ਹਾਈਟ ਰੰਗ ਦੀ ਆਉਟਫਿੱਟ ‘ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਕਰੀਨਾ ਕਪੂਰ ਖ਼ਾਨ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ 'ਤੇ

By  Lajwinder kaur November 4th 2020 10:22 AM

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਇੱਕ ਵਾਰ ਫਿਰ ਤੋਂ ਮੰਮੀ ਬਣਨ ਵਾਲੀ ਹੈ । ਜਿਸ ਕਰਕੇ ਉਹ ਖੂਬ ਸੁਰਖੀਆਂ ਵਟੋਰ ਰਹੀ ਹੈ । ਪ੍ਰੈਗਨੈਂਸੀ ਦੇ ਦੌਰਾਨ ਕਰੀਨਾ ਕਪੂਰ ਆਪਣੀ ਸਿਹਤ ਦੇ ਨਾਲ ਆਪਣੀ ਡਰੈਸਿੰਗ ਸਟਾਈਲ ਦਾ ਪੂਰਾ ਖਿਆਲ ਰੱਖ ਰਹੀ ਹੈ ।

kareena kapoor khan pic  ਹੋਰ ਪੜ੍ਹੋ : ਅੱਜ ਹੈ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦਾ ਪਹਿਲਾ ਜਨਮਦਿਨ, ਪਿਤਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਬੇਟੇ ਲਈ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਮੰਗਲਵਾਰ ਦੇ ਦਿਨ ਕਰੀਨਾ ਕਪੂਰ ਖ਼ਾਨ ਨੂੰ ਘਰ ਦੇ ਬਹਾਰ ਸਪਾਟ ਕੀਤਾ ਗਿਆ । ਉਨ੍ਹਾਂ ਨੇ ਵ੍ਹਾਈਟ ਰੰਗ ਵਾਲੀ ਡਰੈੱਸ ‘ਚ ਬੇਬੀ ਬੰਪ ਫਲਾਂਟ ਕਰਦੀ ਹੋਈ ਦਿਖਾਈ ਦਿੱਤੀ। ਉਨ੍ਹਾਂ ਨੇ ਆਪਣੀ ਲੁੱਕ ਨੂੰ ਹੋਰ ਵੀ ਸਟਾਈਲਿਸ਼ ਬਣਾਉਂਦੇ ਹੋਏ ਵ੍ਹਾਈਟ ਰੰਗ ਦਾ ਹੀ ਮਾਸਕ ਤੇ ਬਲੈਕ ਰੰਗ ਦੀ ਸੰਨਗਲਾਲਸ ਲਗਾਈ ਹੋਈ ਸੀ ।

inside pic of kareena kapoor khan

ਕਰੀਨਾ ਕਪੂਰ ਖ਼ਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ । ਦਰਸ਼ਕਾਂ ਨੂੰ ਇਹ ਤਸਵੀਰਾਂ ਖ਼ੂਬ ਪਸੰਦ ਆ ਰਹੀਆਂ ਨੇ।

on add set karneen khapoor khan with elder sister

ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ । ਇਸ ਫ਼ਿਲਮ ‘ਚ ਕਰੀਨਾ ਕਪੂਰ ਖ਼ਾਨ ਦੇ ਨਾਲ ਆਮਿਰ ਖ਼ਾਨ ਲੀਡ ਰੋਲ ‘ਚ ਨਜ਼ਰ ਆਉਣਗੇ ।  ਪਹਿਲਾਂ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ ।

karneena kapoor khan with aamir khan

Related Post