ਆਪਣੇ ਪ੍ਰਸ਼ੰਸਕਾਂ ’ਤੇ ਭੜਕੀ ਕਰੀਨਾ ਕਪੂਰ, ਵੀਡੀਓ ਹੋਈ ਵਾਇਰਲ, ਲੋਕ ਇਸ ਤਰ੍ਹਾਂ ਦੇ ਕਮੈਂਟ ਕਰਕੇ ਕੱਢ ਰਹੇ ਹਨ ਗੁੱਸਾ
Rupinder Kaler
March 11th 2020 03:32 PM
ਫ਼ਿਲਮੀ ਸਿਤਾਰਿਆਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਕਰੋੜਾਂ ਵਿੱਚ ਹੁੰਦੀ ਹੈ । ਉਹਨਾਂ ਦੀ ਇੱਕ ਝਲਕ ਪਾਉਣ ਲਈ ਹਰ ਕੋਈ ਬੇਤਾਬ ਰਹਿੰਦਾ ਹੈ । ਇਹ ਸਿਤਾਰੇ ਜਿੱਥੇ ਵੀ ਜਾਂਦੇ ਹਨ ਹਰ ਕੋਈ ਉਹਨਾਂ ਦੀਆਂ ਤਸਵੀਰਾਂ ਖਿੱਚਣ ਜਾਂ ਉਹਨਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਹੈ । ਕਈ ਵਾਰ ਤਾਂ ਇਹ ਸਿਤਾਰੇ ਸੈਲਫੀ ਕਲਿੱਕ ਕਰਵਾ ਲੈਂਦੇ ਹਨ ਕਈ ਵਾਰ ਇਸ ਤਰ੍ਹਾਂ ਦੇ ਵੀਡੀਓ ਵੀ ਸਾਹਮਣੇ ਆ ਜਾਂਦੇ ਹਨ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਤੇ ਭੜਕ ਜਾਂਦੇ ਹਨ ।