ਆਪਣੇ ਪ੍ਰਸ਼ੰਸਕਾਂ ’ਤੇ ਭੜਕੀ ਕਰੀਨਾ ਕਪੂਰ, ਵੀਡੀਓ ਹੋਈ ਵਾਇਰਲ, ਲੋਕ ਇਸ ਤਰ੍ਹਾਂ ਦੇ ਕਮੈਂਟ ਕਰਕੇ ਕੱਢ ਰਹੇ ਹਨ ਗੁੱਸਾ

Written by  Rupinder Kaler   |  March 11th 2020 03:32 PM  |  Updated: March 11th 2020 03:32 PM

ਆਪਣੇ ਪ੍ਰਸ਼ੰਸਕਾਂ ’ਤੇ ਭੜਕੀ ਕਰੀਨਾ ਕਪੂਰ, ਵੀਡੀਓ ਹੋਈ ਵਾਇਰਲ, ਲੋਕ ਇਸ ਤਰ੍ਹਾਂ ਦੇ ਕਮੈਂਟ ਕਰਕੇ ਕੱਢ ਰਹੇ ਹਨ ਗੁੱਸਾ

ਫ਼ਿਲਮੀ ਸਿਤਾਰਿਆਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਕਰੋੜਾਂ ਵਿੱਚ ਹੁੰਦੀ ਹੈ । ਉਹਨਾਂ ਦੀ ਇੱਕ ਝਲਕ ਪਾਉਣ ਲਈ ਹਰ ਕੋਈ ਬੇਤਾਬ ਰਹਿੰਦਾ ਹੈ । ਇਹ ਸਿਤਾਰੇ ਜਿੱਥੇ ਵੀ ਜਾਂਦੇ ਹਨ ਹਰ ਕੋਈ ਉਹਨਾਂ ਦੀਆਂ ਤਸਵੀਰਾਂ ਖਿੱਚਣ ਜਾਂ ਉਹਨਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਹੈ । ਕਈ ਵਾਰ ਤਾਂ ਇਹ ਸਿਤਾਰੇ ਸੈਲਫੀ ਕਲਿੱਕ ਕਰਵਾ ਲੈਂਦੇ ਹਨ ਕਈ ਵਾਰ ਇਸ ਤਰ੍ਹਾਂ ਦੇ ਵੀਡੀਓ ਵੀ ਸਾਹਮਣੇ ਆ ਜਾਂਦੇ ਹਨ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਤੇ ਭੜਕ ਜਾਂਦੇ ਹਨ ।

ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਰੀਨਾ ਕਪੂਰ ਆਪਣੀ ਇੱਕ ਪ੍ਰਸ਼ੰਸਕ ਤੇ ਭੜਕਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਵਿੱਚ ਕਰੀਨਾ ਤੈਮੂਰ ਦੇ ਨਾਲ ਆਪਣੇ ਘਰ ਵੱਲ ਜਾ ਰਹੀ ਹੈ ਇਸੇ ਦੌਰਾਨ ਉਹਨਾਂ ਦੀਆਂ ਫੀਮੇਲ ਫੈਂਸ ਉਸ ਦੇ ਪਿੱਛੇ ਆ ਜਾਂਦੀ ਹਨ ਤੇ ਸੈਲਫੀ ਲੈਣ ਦੀ ਰਿਕਵੈਸਟ ਕਰਦੀਆਂ ਹਨ । ਇਸ ਦੌਰਾਨ ਇੱਕ ਪ੍ਰਸ਼ੰਸਕ ਕੋਲੋਂ ਕਰੀਨਾ ਨੂੰ ਗਲਤੀ ਨਾਲ ਧੱਕਾ ਵੱਜ ਜਾਂਦਾ ਹੈ ਤੇ ਦੇਖਦੇ ਹੀ ਦੇਖਦੇ ਕਰੀਨਾ ਦੋਹਾਂ ਤੇ ਭੜਕ ਜਾਂਦੀ ਹੈ ।

ਕਰੀਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਲੋਕ ਇਸ ਤੇ ਕਮੈਂਟ ਵੀ ਕਰ ਰਹੇ ਹਨ । ਲੋਕਾਂ ਦਾ ਕਹਿਣਾ ਕਿ ਕਰੀਨਾ ਦਾ ਆਪਣੇ ਪ੍ਰਸ਼ੰਸਕਾਂ ਨਾਲ ਅਜਿਹਾ ਰਵੱਈਆ ਠੀਕ ਨਹੀਂ । ਕੁਝ ਲੋਕਾ ਦਾ ਕਹਿਣਾ ਹੈ ਕਿ ਕਰੀਨਾ ਆਪਣੇ ਪ੍ਰਸ਼ੰਸਕਾ ਤੋਂ ਬਗੈਰ ਕੁਝ ਵੀ ਨਹੀਂ ਹੈ ।

https://www.instagram.com/p/B9i-eFFHiGD/?utm_source=ig_embed&utm_campaign=embed_video_watch_again


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network