ਕਰੀਨਾ ਕਪੂਰ ਖ਼ਾਨ ਦਾ ਛੋਟਾ ਬੇਟਾ ਛੇ ਮਹੀਨੇ ਦਾ ਹੋਇਆ, ਮਾਲਦੀਵ ‘ਚ ਕੀਤਾ ਸੈਲੀਬ੍ਰੇਸ਼ਨ

By  Shaminder August 21st 2021 03:27 PM

ਕਰੀਨਾ ਕਪੂਰ ਖ਼ਾਨ  (Kareena Kapoor Ali Khan) ਦਾ ਛੋਟਾ ਬੇਟਾ ਜੇਹ ਅਲੀ ਖ਼ਾਨ ਛੇ ਮਹੀਨਿਆਂ ਦਾ ਹੋ ਗਿਆ ਹੈ । ਇਸ ਮੌਕੇ ‘ਤੇ ਕਰੀਨਾ ਕਪੂਰ ਜੇਹ ਦੇ ਛੇ ਮਹੀਨੇ ਦਾ ਹੋਣ ‘ਤੇ ਮਾਲਦੀਵ ‘ਚ ਸੈਲੀਬ੍ਰੇਟ ਕਰ ਰਹੀ ਹੈ । ਇਸ ਮੌਕੇ ਕਰੀਨਾ ਕਪੂਰ ਖ਼ਾਨ (Kareena Kapoor Ali Khan)ਨੇ ਇੱਕ ਤਸਵੀਰ ਜੇਹ ਦੇ ਨਾਲ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਪਿਆਰ, ਖੁਸ਼ੀ ਅਤੇ ਅੱਗੇ ਵੱਧਣਾ ਹਮੇਸ਼ਾ ਹੈਪੀ ਛੇ ਮਹੀਨੇ ਮੇਰੀ ਜ਼ਿੰਦਗੀ’ ।

Kareena Kapoor,-min Image From Instagram

ਹੋਰ ਪੜ੍ਹੋ : ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਦੇ ਵਿਆਹ ਦਾ ਕਾਰਡ ਵਾਇਰਲ, ਕਾਰਡ ਵਿੱਚ ਦੱਸਿਆ ਵਿਆਹ ਵਿੱਚ ਨਾ ਬੁਲਾਉਣ ਦਾ ਕਾਰਨ

ਕਰੀਨਾ ਕਪੂਰ ਨੇ ਜੇਹ ਅਲੀ ਖ਼ਾਨ (Jeh Ali Khan)  ਦੇ ਨਾਲ ਇਸ ਮੌਕੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਕਰੀਨਾ ਨੇ ਜੇਹ ਅਲੀ ਖ਼ਾਨ ਨੂੰ ਗੋਦ ‘ਚ ਚੁੱਕਿਆ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਆਪਣੇ ਅਤੇ ਅਭਿਨੇਤਾ ਪਤੀ ਸੈਫ ਅਲੀ ਖਾਨ ਅਤੇ ਦੋਵੇਂ ਬੇਟਿਆਂ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ।

inside image of kareena kapoor-min (1)

ਉਨ੍ਹਾਂ ਨੇ ਇਸ ਛੁੱਟੀਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

 

View this post on Instagram

 

A post shared by Kareena Kapoor Khan (@kareenakapoorkhan)

ਇਸ ਦੇ ਨਾਲ ਹੀ, ਹਾਲ ਹੀ ਵਿੱਚ ਉਸਨੇ ਜਹਾਂਗੀਰ ਨਾਲ ਆਪਣੀ ਇੱਕ ਬਹੁਤ ਹੀ ਪਿਆਰੀ ਫੋਟੋ ਸਾਂਝੀ ਕੀਤੀ ਅਤੇ ਉਸ ਨੂੰ ਉਸਦੇ ੬ ਮੰਥ ਬਰਥਡੇ ਦੀ ਵਧਾਈ ਦਿੱਤੀ। ਦੱਸ ਦਈਏ ਕਿ ਕਰੀਨਾ ਕਪੂਰ ਖ਼ਾਨ ਆਪਣੇ ਪਤੀ ਸੈਫ ਅਲੀ ਖ਼ਾਨ ਦੇ ਜਨਮ ਦਿਨ ‘ਤੇ ਮਾਲਦੀਵ ‘ਚ ਗਈ ਹੋਈ ਹੈ ।

 

Related Post