ਕਰੀਨਾ ਕਪੂਰ ਨੇ ਸ਼ੇਅਰ ਕੀਤਾ ਵੱਡੇ ਬੇਟੇ ਤੈਮੂਰ ਅਲੀ ਖ਼ਾਨ ਦਾ ਵੀਡੀਓ, ਛੋਟੇ ਨਵਾਬ ਦਾ ਇਹ ਅੰਜਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur December 5th 2021 06:52 PM -- Updated: December 6th 2021 12:07 PM

ਬਾਲੀਵੁੱਡ ਜਗਤ ਦੀ ਖ਼ੂਬਸੂਰਤ ਅਤੇ ਸੁਪਰ ਫਿੱਟ ਮੰਮੀ ਕਰੀਨਾ ਕਪੂਰ Kareena Kapoor  ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਸ਼ਾਨਦਾਰ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ। ਚਾਹੇ ਉਹ ਫ਼ਿਲਮਾਂ ‘ਚ ਨਜ਼ਰ ਆਈ ਹੋਵੇ ਜਾਂ ਰੈਂਪ ਵਾਕ ਕਰਦੀ ਹੋਈ। ਉਸ ਦੇ ਪ੍ਰਸ਼ੰਸਕ ਕਰੀਨਾ ਦੀ ਹਰ ਇਕ ਪੋਸਟ ਨੂੰ ਦੇਖਣਾ ਪਸੰਦ ਕਰਦੇ ਹਨ। ਇਸ ਵਾਰ ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੱਡੇ ਪੁੱਤਰ ਤੈਮੂਰ ਅਲੀ ਖ਼ਾਨ Taimur Ali Khan ਦਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ ‘ਚ ਤੈਮੂਰ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

Kareena Kapoor And Yuvraj Singh image source-instagram

ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਪੁੱਤਰ ਹੁਨਰ ਸਿੰਘ ਹੋਇਆ ਨੌ ਮਹੀਨਿਆਂ ਦਾ, ਗਾਇਕਾ ਨੇ ਸਾਂਝੀ ਕੀਤੀ ਆਪਣੀ ਨੌ ਮਹੀਨੇ ਵਾਲੇ ਬੇਬੀ ਬੰਪ ਅਤੇ ਨੌ ਮਹੀਨੇ ਦੇ ਹੁਨਰ ਦੀ ਤਸਵੀਰ

ਕਰੀਨਾ ਕਪੂਰ ਨੇ ਤੈਮੂਰ ਦਾ ਜਿਹੜਾ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਤੈਮੂਰ ਜਿਸ ਮਸਤੀ ਨਾਲ ਝੂਮ ਰਿਹਾ ਹੈ, ਉਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਉਸ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕਰੀਨਾ ਕਪੂਰ ਨੇ ਇਸ ਦੇ ਕੈਪਸ਼ਨ ‘ਚ ਲਿਖਿਆ, “ਉਹ ਮੇਰੇ ਮੂਡ ਸਵਿੰਗ ਨੂੰ ਠੀਕ ਕਰਦਾ ਹੈ। ਇਸ ਇੰਸਟਾ ਰੀਲ ਉੱਤੇ ਲੱਖਾਂ ਦੀ ਗਿਣਤੀ ਚ ਲਾਈਕਸ ਤੇ ਪ੍ਰਸ਼ੰਸਕਾਂ ਦੇ ਨਾਲ ਕਲਾਕਾਰਾਂ ਦੇ ਕਮੈਂਟ ਆ ਚੁੱਕੇ ਹਨ।

Kareena Kapoor-Jeh image source-instagram

ਹੋਰ ਪੜ੍ਹੋ : ਧਰਮਿੰਦਰ ਨੇ ਪਹਿਲੀ ਵਾਰ ਆਪਣੇ ਗ੍ਰੈਂਡਸਨ ਸਾਹਿਲ ਨੂੰ ਕੀਤਾ ਦਰਸ਼ਕਾਂ ਦੇ ਰੁਬਰੂ, ਪਿਆਰਾ ਜਿਹਾ ਵੀਡੀਓ ਸ਼ੇਅਰ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

ਦੱਸ ਦੇਈਏ ਕਿ ਕਰੀਨਾ ਕਪੂਰ ਜਲਦ ਹੀ ਆਮਿਰ ਖ਼ਾਨ ਨਾਲ ਹਿੰਦੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਵੇਗੀ। ਫ਼ਿਲਮ ਦਾ ਪੋਸਟਰ ਹਾਲ ਹੀ ‘ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਹ ਫ਼ਿਲਮ ਅਗਲੇ ਸਾਲ ਵਿਸਾਖੀ ਦੇ ਮੌਕੇ ਰਿਲੀਜ਼ ਹੋਵੇਗੀ।

 

View this post on Instagram

 

A post shared by Kareena Kapoor Khan (@kareenakapoorkhan)

Related Post