ਸੈਫ ਅਲੀ ਖ਼ਾਨ ਅੱਜ ਮਨਾ ਰਹੇ ਹਨ ਆਪਣਾ 50ਵਾਂ ਜਨਮਦਿਨ, ਬਰਥਡੇਅ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ਉੱਤੇ

By  Lajwinder kaur August 16th 2020 03:19 PM

ਬਾਲੀਵੁੱਡ ਦੇ ਬਾਕਮਾਲ ਦੇ ਐਕਟਰ ਸੈਫ ਅਲੀ ਖ਼ਾਨ ਅੱਜ ਆਪਣਾ 50ਵਾਂ ਜਨਮਦਿਨ ਸੈਲੀਬਰੇਟ ਕਰ ਰਹੇ ਨੇ । ਉਨ੍ਹਾਂ ਦੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

View this post on Instagram

 

Happy birthday to the sparkle of my life ❤️

A post shared by Kareena Kapoor Khan (@kareenakapoorkhan) on Aug 15, 2020 at 11:50pm PDT

ਕਰੀਨਾ ਕਪੂਰ ਖ਼ਾਨ ਨੇ ਵੀ ਸੈਫ ਅਲੀ ਖ਼ਾਨ ਦੇ ਨਾਲ ਆਪਣੀ ਕੁਝ ਮਸਤੀ ਅਤੇ ਕੇਕ ਕੱਟਣ ਵਾਲੀਆਂ ਵੀਡੀਓਜ਼ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਜ਼ਿੰਦਗੀ ਦੀ ਰੌਸ਼ਨੀ’ । ਇਸ ਪੋਸਟ ਉੱਤੇ ਬਾਲੀਵੁੱਡ ਕਲਾਕਾਰ ਕਮੈਂਟਸ ਕਰਕੇ ਸੈਫ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ । ਇਸ ਪੋਸਟ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਦੱਸ ਦਈਏ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇੱਕ ਵਾਰ ਮੁੜ ਤੋਂ ਗਰਭਵਤੀ ਹੋਈ ਹੈ । ਸੈਫ ਅਲੀ ਖ਼ਾਨ ਦਾ ਘਰ ਇੱਕ ਵਾਰ ਫਿਰ ਤੋਂ ਕਿਲਕਾਰੀਆਂ ਦੇ ਨਾਲ ਗੂੰਜਣ ਵਾਲਾ ਹੈ । ਸੈਫ ਅਲੀ ਖ਼ਾਨ ਜੋ ਕਿ ਚੌਥੀ ਵਾਰ ਪਿਤਾ ਬਣਨਗੇ ।

Related Post