ਬਾਬਾ ਅਜੀਤ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਕਰਮਜੀਤ ਅਨਮੋਲ ਨੇ ਗਾਈ ਵਾਰ 

By  Shaminder December 18th 2018 04:50 PM

ਕਰਮਜੀਤ ਅਨਮੋਲ ਨੇ ਬਾਬਾ ਅਜੀਤ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਇੱਕ ਵਾਰ ਗਾਈ ਹੈ ।ਇਸ ਵਾਰ ਦਾ ਪਹਿਲਾ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਪੋਸਟਰ 'ਚ ਤੁਸੀਂ ਵੇਖ ਸਕਦੇ ਹੋ ਕਿ  ਬਾਬਾ ਅਜੀਤ ਸਿੰਘ ਜੀ ਦੇ ਸ਼ਹੀਦੀ ਨੂੰ ਸਮਰਪਿਤ ਇਸ ਵਾਰ ਨੂੰ ਕਰਮਜੀਤ ਅਨਮੋਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।

ਹੋਰ ਵੇਖੋ:ਕਰਮਜੀਤ ਅਨਮੋਲ ਦਾ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦਾ ਸਫਰ, ਜਾਣੋਂ ਪੂਰੀ ਕਹਾਣੀ

https://www.instagram.com/p/Brcrm13h8sm/

ਇਸ ਵਾਰ ਦਾ ਵੀਡਿਓ ਪਰਮ ਧੀਮਾਨ ਨੇ ਤਿਆਰ ਕੀਤਾ ਹੈ । ਇਸ ਦੇ ਨਾਲ ਕਰਮਜੀਤ ਅਨਮੋਲ ਦੇ ਸਾਥੀ ਸੈਮ ਨੇ ਵੀ ਇਸ ਵੀਡਿਓ ਨੂੰ ਬਨਾਉਣ 'ਚ ਸਾਥ ਦਿੱਤਾ ਹੈ । ਕਰਮਜੀਤ ਅਨਮੋਲ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੀ ਇਹ ਛੋਟੀ ਜਿਹੀ ਕੋਸ਼ਿਸ਼ ਲੋਕਾਂ ਨੂੰ ਜ਼ਰੂਰ ਪਸੰਦ ਆਏਗੀ । ਇਸ ਦਾ ਵੀਡਿਓ ਕਦੋਂ ਜਾਰੀ ਹੋਵੇਗਾ ਇਸ ਬਾਰੇ ਕੋਈ ਵੀ ਜਾਣਕਾਰੀ ਕਰਮਜੀਤ ਅਨਮੋਲ ਨੇ ਸਾਂਝੀ ਨਹੀਂ ਕੀਤੀ ਪਰ ਸ਼ਹੀਦੀ ਨੂੰ ਸਮਰਪਿਤ ਇਸ ਵਾਰ ਨੂੰ ਲੱਗਦਾ ਹੈ ਕਿ ਕਰਮਜੀਤ ਅਨਮੋਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਹੀ ਰਿਲੀਜ਼ ਕਰਨਗੇ।

ਇਸ ਦੇ ਵੀਡਿਓ ਦੇ ਜਲਦ ਰਿਲੀਜ਼ ਹੋਣ ਦੀ ਸੰਭਾਵਨਾ ਹੈ । ਦੱਸ ਦਈਏ ਕਿ ਕਰਮਜੀਤ ਅਨਮੋਲ ਜਿੱਥੇ ਅਦਾਕਾਰੀ 'ਚ ਆਪਣੇ ਜੌਹਰ ਵਿਖਾ ਚੁੱਕੇ ਨੇ । ਉੱਥੇ ਹੀ  ਹੁਣ ਉਹ ਗਾਇਕੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਨੇ । ਹੁਣ ਤੱਕ ਉਹ ਕਈ ਫਿਲਮਾਂ ਲਈ ਗੀਤ ਗਾ ਚੁੱਕੇ ਨੇ ਅਤੇ ਉਨ੍ਹਾਂ ਦੀ ਗਾਇਕੀ ਵੀ ਓਨੀ ਹੀ ਮਕਬੂਲ ਹੋ ਰਹੀ ਹੈ ਜਿੰਨੀ ਕਿ ਉਨ੍ਹਾਂ ਦੀ ਐਕਟਿੰਗ ।

Related Post