ਕਰਮਜੀਤ ਅਨਮੋਲ ਦਾ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦਾ ਸਫਰ, ਜਾਣੋਂ ਪੂਰੀ ਕਹਾਣੀ 

Written by  Rupinder Kaler   |  December 15th 2018 06:03 PM  |  Updated: December 15th 2018 06:03 PM

ਕਰਮਜੀਤ ਅਨਮੋਲ ਦਾ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦਾ ਸਫਰ, ਜਾਣੋਂ ਪੂਰੀ ਕਹਾਣੀ 

ਪਾਲੀਵੁੱਡ ਦੇ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਆਪਣੇ ਨਾਂ ਵਾਂਗ ਪਾਲੀਵੁੱਡ ਵਿੱਚ ਉਹ ਅਨਮੋਲ ਰਤਨ ਬਣ ਗਏ ਹਨ ਜਿਨ੍ਹਾਂ ਤੋਂ ਬਗੈਰ ਕੋਈ ਵੀ ਪੰਜਾਬੀ ਫਿਲਮ ਪੂਰੀ ਨਹੀਂ ਹੁੰਦੀ । ਉਹਨਾਂ ਦੀ ਅਦਾਕਾਰੀ ਹਰ ਇੱਕ ਨੂੰ ਏਨੀਂ ਭਾਉਂਦੀ ਹੈ ਕਿ ਹਰ ਫਿਲਮ ਨਿਰਮਾਤਾ ਉਹਨਾਂ ਨੂੰ ਆਪਣੀ ਫਿਲਮ ਵਿੱਚ ਲੈਣਾ ਚਾਹੁੰਦਾ ਹੈ । ਕਰਮਜੀਤ ਦੀ ਮੰਗ ਇਸ ਲਈ ਵੀ ਹੁੰਦੀ ਹੈ ਕਿਉਕਿ ਜਿਸ ਫਿਲਮ ਵਿੱਚ ਉਹ ਕੰਮ ਕਰਦੇ ਹਨ ਉਸ ਦੇ ਹਿੱਟ ਹੋਣ ਦੇ ਮੌਕੇ ਵੱਧ ਜਾਂਦੇ ਹਨ । ਕਰਮਜੀਤ ਅਨਮੋਲ ਨੇ ਇਹ ਮੁਕਾਮ ਹਾਸਲ ਕਰਨ ਲਈ ਲਗਭਗ ਦੋ ਦਹਾਕੇ ਜ਼ਬਰਦਸਤ ਮਿਹਨਤ ਕੀਤੀ ਹੈ ।

ਹੋਰ ਵੇਖੋ : 1989 ‘ਚ ਆਈ ਇਸ ਫਿਲਮ ਦੇ ਗੀਤ ਦਾ ਨੇਹਾ ਕੱਕੜ ਨੇ ਕੱਢਿਆ ਨਵਾਂ ਵਰਜਨ ,ਵੇਖੋ ਵੀਡਿਓ

Karamjit Anmol Karamjit Anmol

ਕਰਮਜੀਤ ਨੇ ਆਪਣੇ ਫਿਲਮੀ ਸਫਰ ਦੌਰਾਨ ਬਹੁਤ ਸਾਰੇ ਉਤਰਾਅ ਚੜਾਅ ਵੀ ਵੇਖੇ । ਉਹਨਾਂ ਦੇ ਘਰ ਦੀ ਮਾਲੀ ਹਾਲਤ ਵੀ ਕੁਝ ਠੀਕ ਨਹੀਂ ਸੀ ਪਰ ਉਹਨਾਂ ਨੇ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਲ ਕਰ ਲਿਆ । ਕਰਮਜੀਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 2 ਜਨਵਰੀ  1974 ਨੂੰ ਪਿੰਡ ਗੰਡੂਆਂ ਤਹਿਸੀਲ ਸੁਨਾਮ ਵਿੱਚ ਹੋਇਆ ।

ਹੋਰ ਵੇਖੋ : ਨੇਹਾ ਕੱਕੜ ਦਾ ਕਿਸ ਸ਼ਖਸ ਨੇ ਤੋੜਿਆ ਦਿਲ ,ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੱਢਿਆ ਦਿਲ ਦਾ ਗੁਬਾਰ

Karamjit Anmol Karamjit Anmol

ਉਹਨਾਂ ਦੀ ਦੇ ਪਿਤਾ ਦਾ ਨਾਂ ਸਾਧੂ ਸਿੰਘ ਤੇ ਮਾਤਾ ਦਾ ਨਾਂ ਮੂਰਤੀ ਦੇਵੀ ਹੈ । ਕਰਮਜੀਤ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਉਹ ਬਚਪਨ ਵਿੱਚ ਕੁਲਦੀਪ ਮਾਣਕ ਦੇ ਗਾਣੇ ਸੁਣਿਆ ਕਰਦੇ ਸਨ ਤੇ ਉਹਨਾਂ ਨੇ 6  ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।

ਹੋਰ ਵੇਖੋ : ਫਿਲਮ ਪ੍ਰੋਡਿਊਸਰ ਦੇ ਵਿਆਹ ‘ਤੇ ਰਣਵੀਰ ਤੇ ਦੀਪਿਕਾ ਨੇ ਨੱਚ ਨੱਚ ਕੇ ਪੱਟਿਆ ਵਿਹੜਾ, ਦੇਖੋ ਵੀਡਿਓ

ਕਰਮਜੀਤ ਅਨਮੋਲ ਆਪਣੇ ਸਕੂਲ ਦੇ ਦਿਨਾਂ ਵਿੱਚ ਹਰ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਸਨ । ਇਸੇ ਲਈ ਜਦੋਂ ਉਹ ਗਿਆਰਵੀਂ ਕਲਾਸ ਵਿੱਚ ਹੋਏ ਤਾਂ ਉਹਨਾਂ ਦੀ ਪਹਿਲੀ ਰੀਲ ਆਸ਼ਿਕ ਭਾਜੀ ਆਈ । ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ । ਇਸ ਕੈਸੇਟ ਦਾ ਗਾਣਾ ਰੋ ਰੋ ਨੈਣਾਂ ਨੇ ਲਾਈਆਂ ਝੜੀਆਂ ਕਾਫੀ ਹਿੱਟ ਰਿਹਾ । ਅਨਮੋਲ ਨੇ ਬੀਏ ਦੀ ਪੜਾਈ ਸੁਨਾਮ ਦੇ ਸ਼ਹੀਦ ਉਧਮ ਸਿੰਘ ਕਾਲਜ ਤੋਂ ਕੀਤੀ, ਇੱਥੇ ਵੀ ਉਹ ਯੂਥ ਫੈਸਟੀਵਲਾਂ ਦਾ ਸ਼ਿੰਗਾਰ ਬਣੇ ਰਹੇ ।

ਹੋਰ ਵੇਖੋ : ਨੰਨੇ ਤੈਮੂਰ ਸ਼ਰਾਰਤਾਂ ਨਾਲ ਮੰਮੀ ਕਰੀਨਾ ਦੇ ਨੱਕ ਵਿੱਚ ਕੀਤਾ ਦਮ, ਦੇਖੋ ਵੀਡਿਓ

Karamjit Anmol Karamjit Anmol

ਪਰ ਕਰਮਜੀਤ ਦੀ ਅਸਲ ਪਹਿਚਾਣ ਉਦੋਂ ਬਣੀ ਜਦੋਂ ਉਹਨਾ ਨੇ ਭਗਵੰਤ ਮਾਨ ਦੇ ਸ਼ੋਅ ਜੁਗਨੂੰ ਮਸਤ ਮਸਤ ਵਿੱਚ ਆਪਣੀ ਅਦਾਕਾਰੀ ਦਾ ਜੌਹਰ  ਦਿਖਾਇਆ । ਇਸ ਸ਼ੋਅ ਨੂੰ ਲੋਕ ਕਾਫੀ ਪਸੰਦ ਕਰਦੇ ਸਨ ਇਸ ਸ਼ੋਅ ਤੋਂ ਹੀ ਅਨਮੋਲ ਨੇ ਕਮੇਡੀ ਦੀ ਸ਼ੁਰੂਆਤ ਕੀਤੀ । ਜਿਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜਕੇ ਨਹੀ ਦੇਖਿਆ ਤੇ ਉਹਨਾਂ ਨੂੰ ਪੰਜਾਬ ਿਫਿਲਮਾਂ ਦੇ ਆਫਰ ਮਿਲਣ ਲੱਗ ਗਏ ।

ਹੋਰ ਵੇਖੋ : https://www.ptcpunjabi.co.in/girl-overcame-disability-govt-apathy-to-become-an-chess-champion/

Karamjit Anmol Karamjit Anmol

ਉਹਨਾਂ ਨੇ ਦੀ ਪਹਿਲੀ ਪੰਜਾਬੀ ਫਿਲਮ 'ਲਾਈ ਲੱਗ' ਸੀ । ਇਸ ਤੋਂ ਬਾਅਦ ਉਹਨਾਂ ਨੇ ਵੱਡੇ ਬਜਟ ਦੀਆਂ ਕਈ ਫਿਲਮਾਂ ਕੀਤੀਆਂ ਜਿਹੜੀਆਂ ਕਿ ਸੂਪਰ ਡੂਪਰ ਹਿੱਟ ਹਨ । ਕਰਮਜੀਤ ਅਨਮੋਲ ਹੁਣ ਤੱਕ ਸੈਕੜੇ ਤੋਂ ਵੱਧ ਫਿਲਮ ਵਿੱਚ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਕਰਮਜੀਤ ਨੇ ਬਾਲੀਵੁੱਡ ਫਿਲਮਾਂ ਦੇਵ-ਡੀ, ਸਿੰਘ ਇਜ ਬਲਿੰਗ, ਸੈਕੇਂਡ ਹੈਂਡ ਹਸਬੈਂਡ ਵਿੱਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਕਰਮਜੀਤ ਅਨਮੋਲ ਹਾਲੀਵੁੱਡ ਫਿਲਮ ਵਿੱਚ ਵੀ ਕੰਮ ਕਰ ਚੁੱਕੇ ਹਨ । ਕਰਮਜੀਤ ਅਨਮੋਲ ਆਪਣੀ ਕਾਮਯਾਬੀ ਪਿੱਛੇ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਹੱਥ ਮੰਨਦੇ ਹਨ ।ਉਹਨਾਂ ਦੀ ਪਤਨੀ ਬੀਬੀ ਗੁਰਜੋਤ ਕੌਰ ਅਤੇ ਦੇ ਬੇਟੇ ਅਰਮਾਨ ਸਿੰਘ ਤੇ ਗੁਰਸ਼ਾਨ ਸਿੰਘ ਉਹਨਾਂ ਦਾ ਹੌਸਲਾ ਵਧਾਉਂਦੇ ਹਨ । ਕਰਮਜੀਤ ਅਨਮੋਲ ਨੇ ਆਪਣੀ ਅਦਾਕਾਰੀ ਦੀ ਬਦੌਲਤ ਬਹੁਤ ਸਾਰੇ ਅਵਾਰਡ ਵੀ ਜਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network