ਫਿਲਮ ਪ੍ਰੋਡਿਊਸਰ ਦੇ ਵਿਆਹ 'ਤੇ ਰਣਵੀਰ ਤੇ ਦੀਪਿਕਾ ਨੇ ਨੱਚ ਨੱਚ ਕੇ ਪੱਟਿਆ ਵਿਹੜਾ, ਦੇਖੋ ਵੀਡਿਓ 

Written by  Rupinder Kaler   |  December 15th 2018 04:32 PM  |  Updated: December 15th 2018 04:32 PM

ਫਿਲਮ ਪ੍ਰੋਡਿਊਸਰ ਦੇ ਵਿਆਹ 'ਤੇ ਰਣਵੀਰ ਤੇ ਦੀਪਿਕਾ ਨੇ ਨੱਚ ਨੱਚ ਕੇ ਪੱਟਿਆ ਵਿਹੜਾ, ਦੇਖੋ ਵੀਡਿਓ 

ਬਾਲੀਵੁੱਡ ਵਿੱਚ ਵਿਆਹਾਂ ਦਾ ਸੀਜ਼ਨ ਭਖਿਆ ਹੋਇਆ ਹੈ । ਦੀਪਿਕਾ ਰਣਵੀਰ, ਪ੍ਰਿਯੰਕਾ-ਨਿਕ ਦੇ ਵਿਆਹ ਤੋਂ ਬਾਅਦ ਬਾਲੀਵੁੱਡ ਪ੍ਰੋਡਿਊਸਰ ਦਿਨੇਸ਼ ਵਿਜੇਨ ਅਤੇ ਪਰਮਿਤਾ ਤੰਵਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਵਿਆਹ ਤੋਂ ਬਾਅਦ ਦਿਨੇਸ਼ ਨੇ ਵਿਆਹ ਦੀ ਰਿਸੈਪਸ਼ਨ ਰੱਖੀ ਸੀ ਜਿਸ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਹੋਏ ਸਨ।

ਹੋਰ ਵੇਖੋ : ਸੁਣਨ ਬੋਲਣ ਤੋਂ ਅਸਮਰਥ ਮਲਿਕਾ ਹਾਂਡਾ ਸ਼ਤਰੰਜ ਦੇ ਮੁਕਾਬਲੇ ‘ਚ ਦਿੰਦੀ ਹੈ ਹਰ ਇੱਕ ਨੂੰ ਮਾਤ, ਕੌਮਾਂਤਰੀ ਪੱਧਰ ਦੇ ਮੁਕਾਲਿਆਂ ‘ਚ ਜਿੱਤੇ ਕਈ ਤਗਮੇ

https://www.instagram.com/p/BrZytuMA3bM/

ਇਸ ਪਾਰਟੀ ਵਿੱਚ ਕਰਨ ਜੌਹਰ, ਸੋਨਾਕਸ਼ੀ ਸਿਨ੍ਹਾ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਸਾਰਾ ਅਲੀ ਖਾਨ, ਜਾਨ੍ਹਵੀ ਕਪੂਰ ਸਮੇਤ ਹੋਰ ਕਈ ਫਿਲਮੀ ਸਿਤਾਰੇ ਪਹੁੰਚੇ ਹੋਏ ਸਨ । ਇਸ ਰਿਸੈਪਸ਼ਨ ਨੂੰ ਯਾਦਗਾਰ ਬਨਾਉਣ ਲਈ ਹਰ ਫਿਲਮੀ ਸਿਤਾਰੇ ਨੇ ਡਾਂਸ ਫਲੋਰ ਤੇ ਖੂਬ ਡਾਂਸ ਕੀਤਾ ।

ਹੋਰ ਵੇਖੋ : ਬੱਬੂ ਮਾਨ ਨੇ ਗੈਰੀ ਸੰਧੂ ਨੂੰ ਦਿੱਤੀ ਹੈ ਖਾਸ ਸਲਾਹ ,ਵੀਡਿਓ ਹੋਇਆ ਵਾਇਰਲ

https://www.instagram.com/p/BrZyPnMg_1g/

ਪਰ ਇਸ ਪਾਰਟੀ ਵਿੱਚ ਸਭ ਤੋਂ ਜਿਆਦਾ ਡਾਂਸ ਰਣਵੀਰ ਸਿੰਘ ਅਤੇ ਦੀਪਿਕਾ ਨੇ ਕੀਤਾ । ਇਸ ਜੋੜੀ ਨੇ ਇੱਕ ਤੋਂ ਬਾਅਦ ਇੱਕ ਫਿਲਮੀ ਗਾਣੇ ਤੇ ਧਮਾਲ ਪਾਈ। ਹਰ ਕੋਈ ਇਸ ਜੋੜੀ ਨੂੰ ਖੜ ਖੜ ਕੇ ਦੇਖ ਰਿਹਾ ਸੀ ਸ਼ਾਇਦ ਇਸ ਜੋੜੀ ਨੂੰ ਦਿਨੇਸ਼ ਦੇ ਵਿਆਹ ਦੇ ਨਾਲ-ਨਾਲ ਆਪਣੇ ਵਿਆਹ ਦੀ ਵੀ ਖੁਸ਼ੀ ਸੀ ।

ਹੋਰ ਵੇਖੋ : ਸਿਰਜਨਹਾਰੀ ਅਵਾਰਡ ਸਮਾਰੋਹ’ ਦੇ ਮੰਚ ਤੋਂ ਮਨਜੀਤ ਕੌਰ ਐੱਸ.ਪੀ. ਨੂੰ ਕੀਤਾ ਜਾਵੇਗਾ ਸਨਮਾਨਿਤ, ਖੇਡਾਂ ਦੇ ਖੇਤਰ ‘ਚ ਦੇਸ਼ ਦਾ ਚਮਕਾਇਆ ਨਾਂਅ

https://www.instagram.com/p/BrYQFlHFIwd/?utm_source=ig_embed

ਦੀਪਿਕਾ ਤੇ ਰਣਵੀਰ ਦੀ ਡਾਂਸ ਦੀ ਵੀਡਿਓ ਵੀ ਸੋਸ਼ਲ ਮੀਡਿਆ ਤੇ ਸਾਹਮਣੇ ਆਈ ਹੈ ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਇਸ ਵੀਡਿਓ ਨੂੰ ਲੋਕਾਂ ਦੇ ਖੂਬ ਲਾਈਕ ਮਿਲ ਰਹੇ ਹਨ । ਲੋਕ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

https://twitter.com/RanveerSinghtbt/status/1073697537293512711


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network