‘ਹਰ ਘਰ ਇੱਕ ਧੀ ਦਈ ਰੱਬਾ ਤਾਂ ਕਿ ਹਰ ਘਰ ‘ਚ ਬੰਦੇ ਨੂੰ ਔਰਤ ਦਾ ਮਾਣ ਸਮਝ ਆਵੇ’-ਕਰਤਾਰ ਚੀਮਾ
Lajwinder kaur
August 3rd 2020 04:18 PM
ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਕਰਤਾਰ ਚੀਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਅੱਜ ਰੱਖੜੀ ਦੇ ਮੌਕੇ ਉਨ੍ਹਾਂ ਨੇ ਆਪਣੀ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਹ ਆਪਣੇ ਪਰਿਵਾਰ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਨਾਲ ਹੀ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ‘ਚ ਪਾਉਂਦੇ ਹੋਏ ਦਰਸ਼ਕਾਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ । ਉਨ੍ਹਾਂ ਨੇ ਲਿਖਿਆ ਹੈ- ‘ਹਰ ਘਰ ਇੱਕ ਧੀ ਦਈ ਰੱਬਾ ਤਾਂ ਕਿ ਹਰ ਘਰ ‘ਚ ਬੰਦੇ ਨੂੰ ਔਰਤ ਦਾ ਮਾਣ ਸਮਝ ਆਵੇ.......ਰੱਖੜੀ ਮੁਬਾਰਕ