ਭੂਲ ਭੁਲਇਆ 2 ਦੀ ਸਕਸੈਸ ਪਾਰਟੀ 'ਚ ਰਾਜਪਾਲ ਯਾਦਵ ਨਾਲ ਮਸਤੀ ਕਰਦੇ ਨਜ਼ਰ ਆਏ ਕਾਰਤਿਕ ਆਰਯਨ, ਵੇਖੋ ਵੀਡੀਓ

By  Pushp Raj May 31st 2022 06:35 PM

ਕਾਰਤਿਕ ਆਰੀਯਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ 'ਭੂਲ-ਭੁਲਈਆ-2' ਨੇ ਦੂਜੇ ਹਫਤੇ ਬਾਕਸ ਆਫਿਸ 'ਤੇ ਚੰਗੀ ਕਮਾਈ ਕਰਦੇ ਹੋਏ 100 ਕਰੋੜ ਕਲੱਬ ਵਿੱਚ ਆਪਣੀ ਥਾਂ ਬਣਾ ਲਈ ਹੈ। ਅਨੀਸ ਬਜ਼ਮੀ ਦੇ ਨਿਰਦੇਸ਼ਨ 'ਚ ਬਣੀ 'ਭੂਲ-ਭੁਲਈਆ-2' 20 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਕਾਰਤਿਕ ਆਰੀਯਨ ਦੀ ਇਹ ਪਹਿਲੀ ਫਿਲਮ ਹੈ, ਜਿਸ ਨੇਬਾਕਸ ਆਫਿਸ 'ਤੇ 100 ਕਰੋੜ ਦੀ ਕਮਾਈ ਕਰਨ ਦਾ ਰਿਕਾਰਡ ਬਣਾਇਆ ਹੈ।

image From instagram

ਇਸ ਨਾਲ ਇਹ ਫਿਲਮ ਇਸ ਸਾਲ (2022) ਦੀ ਪੰਜਵੀਂ ਅਜਿਹੀ ਫਿਲਮ ਬਣ ਗਈ ਹੈ, ਜਿਸ ਨੇ 100 ਕਰੋੜ ਰੁਪਏ ਤੱਕ ਕਮਾਈ ਕੀਤੀ ਹੈ। ਇਸ ਫਿਲਮ ਨਾਲ ਕਾਰਤਿਕ ਹੁਣ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਏ ਹਨ। ਫਿਲਮ ਦੀ ਪੂਰੀ ਟੀਮ ਨੂੰ ਫਿਲਮ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੀ ਹੈ।

ਹਾਲ ਹੀ ਵਿੱਚ 'ਭੂਲ-ਭੁਲਈਆ-2' ਦੀ ਸਕਸੈਸ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਇਸ ਪਾਰਟੀ 'ਚ ਕਾਰਤਿਕ ਆਰੀਯਨ ਸਣੇ ਫਿਲਮ ਦੀ ਸਾਰੀ ਸਟਾਰ ਕਾਸਟ ਅਤੇ ਟੀਮ ਮੌਜੂਦ ਸੀ।

image From instagram

ਹੁਣ ਇਸ ਸਕਸੈਸ ਪਾਰਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਸ ਵੀਡੀਓ ਦੇ ਵਿੱਚ ਕਾਰਤਿਕ ਆਰੀਯਨ ਅਤੇ ਅਦਾਕਾਰ ਰਾਜਪਾਲ ਯਾਦਵ ਇੱਕ ਦੂਜੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਰਤਿਕ ਰਾਜਪਾਲ ਯਾਦਵ ਆਪਣੀ ਗੋਦ 'ਚ ਚੁੱਕਿਆ ਹੋਇਆ ਹੈ।

ਫਿਲਮ ਦੇ 100 ਕਰੋੜ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਬੀਤੀ ਰਾਤ ਇੱਕ ਸਕਸੈਸ ਪਾਰਟੀ ਰੱਖੀ ਗਈ। ਇਸ ਮੌਕੇ ਫਿਲਮ ਦੀ ਪੂਰੀ ਸਟਾਰਕਾਸਟ ਅਤੇ ਨਿਰਮਾਤਾ ਭੂਸ਼ਣ ਕੁਮਾਰ ਵੀ ਮੌਜੂਦ ਸਨ। ਇਸ ਮੌਕੇ 'ਤੇ ਖੂਬ ਮਸਤੀ ਕੀਤੀ ਗਈ ਅਤੇ ਕਾਰਤਿਕ ਆਰੀਅਨ ਨੇ ਰਾਜਪਾਲ ਯਾਦਵ ਨੂੰ ਗੋਦ 'ਚ ਚੁੱਕ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਹੁਣ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

image From instagram

ਹੋਰ ਪੜ੍ਹੋ: ਕਰਤਾਰ ਚੀਮਾ ਨੇ ਜਾਰੀ ਕੀਤਾ ਸਪੱਸ਼ਟੀਕਰਨ, ਝੂਠੇ ਦੋਸ਼ਾਂ ਦੀ ਢੁੱਕਵੀਂ ਜਾਂਚ ਕਰਵਾਉਣ ਦੀ ਕੀਤੀ ਮੰਗ

ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਦੇਸ਼ 'ਚ ਕਰੀਬ 3200 ਸਕ੍ਰੀਨਜ਼ 'ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਯਾਨੀ ਸ਼ੁੱਕਰਵਾਰ (20 ਮਈ) ਨੂੰ 14.11 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਇਸ ਦੇ ਨਾਲ ਹੀ ਇਹ ਫਿਲਮ ਇਸ ਸਾਲ ਓਪਨਿੰਗ ਡੇ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸਾਬਤ ਹੋਈ ਹੈ।

 

View this post on Instagram

 

A post shared by Viral Bhayani (@viralbhayani)

Related Post