ਕਾਰਤਿਕ ਆਰਯਨ ਸਟਾਰਰ ਫਿਲਮ Bhool Bhulaiyaa 2 ਦਾ ਡਰਾਵਨਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

By  Pushp Raj April 26th 2022 01:46 PM -- Updated: April 26th 2022 01:47 PM

ਬਾਲੀਵੁੱਡ ਦੇ ਯੰਗ ਹੀਰੋ ਕਾਰਤਿਕ ਆਰਯਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭੂਲ ਭੁਲਈਆ 2 ਦੇ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਫਿਲਮ 'ਭੂਲ ਭੁਲਈਆ 2' ਦਾ ਟੀਜ਼ਰ ਸਾਹਮਣੇ ਆਉਣ ਤੋਂ ਬਾਅਦ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦੇ ਟੀਜ਼ਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਹੁਣ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।

Image Source: Instagram

ਬਾਲੀਵੁੱਡ ਦੀ ਮਸ਼ਹੂਰ ਹੌਰਰ ਕਾਮੇਡੀ ਫਿਲਮ ਭੂਲ ਭੁਲਾਈਆ ਨੂੰ ਦਰਸ਼ਕਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਫਿਲਮ ਦੀ ਕਹਾਣੀ ਦੇ ਨਾਲ-ਨਾਲ ਦਰਸ਼ਕਾਂ ਨੇ ਇਸ ਦੀ ਸਟਾਰ ਕਾਸਟ ਨੂੰ ਵੀ ਪਸੰਦ ਕੀਤਾ ਹੈ। ਫਿਲਮ ਨੂੰ ਮਿਲੇ ਹੁੰਗਾਰੇ ਨੂੰ ਦੇਖਦੇ ਹੋਏ ਹੁਣ ਮੇਕਰਸ ਇਸ ਦਾ ਦੂਜਾ ਭਾਗ ਜਲਦ ਹੀ ਰਿਲੀਜ਼ ਕਰਨ ਜਾ ਰਹੇ ਹਨ।

Image Source: Instagram

ਇਸ ਸਿਲਸਿਲੇ 'ਚ ਹੁਣ ਮੇਕਰਸ ਨੇ ਦਰਸ਼ਕਾਂ ਲਈ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਫਿਲਮ 'ਚ ਮੁੱਖ ਕਲਾਕਾਰ ਦੇ ਰੂਪ 'ਚ ਨਜ਼ਰ ਆਏ ਕਾਰਤਿਕ ਆਰੀਅਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦੇ ਟ੍ਰੇਲਰ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ।

ਇਸ ਫਿਲਮ ਦੀ ਸ਼ੁਰੂਆਤ ਤਬੂ ਅਤੇ ਕਾਰਤਿਕ ਆਰਯਨ ਨਾਲ ਹੁੰਦੀ ਹੈ। ਇਸ ਵਿੱਚ ਕਾਰਤਿਕ ਆਰਯਨ ਦਰਸ਼ਕਾਂ ਨੂੰ ਹਵੇਲੀ ਦੇ ਰਾਜ਼ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਦੇ ਟ੍ਰੇਲਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

Image Source: Instagram

ਹੋਰ ਪੜ੍ਹੋ : Bhool Bhulaiyaa 2 ਦਾ ਨਵਾਂ ਪੋਸਟਰ ਰਿਲੀਜ਼, ਕਾਰਤਿਕ ਆਰਯਨ ਨੇ ਦਰਸ਼ਕਾਂ ਨੂੰ ਆਪਣੇ ਭੂਤ ਸਹੇਲੀਆਂ ਨਾਲ ਮਿਲਵਾਇਆ

ਤੁਹਾਨੂੰ ਦੱਸ ਦੇਈਏ ਕਿ 'ਭੂਲ ਭੁਲਈਆ 2' ਅਕਸ਼ੈ ਕੁਮਾਰ ਦੀ 2007 'ਚ ਆਈ ਫਿਲਮ 'ਭੂਲ ਭੁਲਈਆ' ਦਾ ਰੀਮੇਕ ਹੈ। ਫਿਲਮ ਦਾ ਨਿਰਦੇਸ਼ਨ ਅਨੀਸ ਬਜ਼ਮੀ ਨੇ ਕੀਤਾ ਹੈ। ਫਿਲਮ ਵਿੱਚ ਕਾਰਤਿਕ ਆਰੀਅਨ, ਕਿਆਰਾ ਅਡਵਾਨੀ, ਤੱਬੂ ਅਤੇ ਰਾਜਪਾਲ ਯਾਦਵ ਮੁੱਖ ਭੂਮਿਕਾਵਾਂ ਵਿੱਚ ਹਨ। ਪਹਿਲਾਂ ਇਹ ਫਿਲਮ 2021 'ਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਹੁਣ ਇਹ ਫਿਲਮ 22 ਮਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

Related Post