23 ਸਾਲਾਂ ਬਾਅਦ ਕਸ਼ਮੀਰ ਨੂੰ ਮਿਲਿਆ ਆਪਣਾ ਪਹਿਲਾ ਮਲਟੀਪਲੈਕਸ, LG ਮਨੋਜ ਸਿਨਹਾ ਨੇ ਕੀਤਾ ਉਦਘਾਟਨ

By  Lajwinder kaur September 20th 2022 06:25 PM -- Updated: September 20th 2022 06:14 PM

Cinema Hall Kashmir: ਕਸ਼ਮੀਰ ਘਾਟੀ 'ਚ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਸ਼੍ਰੀਨਗਰ ਦੇ ਸੋਨਮਰਗ ਵਿਖੇ ਪਹਿਲੇ ਮਲਟੀਪਲੈਕਸ ਸਿਨੇਮਾ ਹਾਲ ਦਾ ਉਦਘਾਟਨ ਕੀਤਾ। ਕਸ਼ਮੀਰ ਦੇ ਪਹਿਲੇ ਮਲਟੀਪਲੈਕਸ ਵਿੱਚ 520 ਸੀਟਾਂ ਦੀ ਕੁੱਲ ਸਮਰੱਥਾ ਵਾਲੇ ਤਿੰਨ ਸਿਨੇਮਾ ਹਾਲ ਹੋਣਗੇ।

ਹੋਰ ਪੜ੍ਹੋ : ਰਾਤੋ-ਰਾਤ 'ਝਲਕ ਦਿਖਲਾ ਜਾ' ਸ਼ੋਅ ਤੋਂ ਬਾਹਰ ਹੋ ਗਏ ਅਲੀ ਅਸਗਰ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ!

inside image of cinema is back in kashmir image source twitter

ਮਲਟੀਪਲੈਕਸ ਦਾ ਉਦਘਾਟਨ ਕਰਦੇ ਹੋਏ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਉਹ ਇਸ ਮੌਕੇ ਮਰਹੂਮ ਅਦਾਕਾਰ ਸ਼ੰਮੀ ਕਪੂਰ ਨੂੰ ਸ਼ਰਧਾਂਜਲੀ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਵਿਗਿਆਨ ਖੋਜ ਹੈ ਤਾਂ ਕਲਾ ਇਸ ਦਾ ਪ੍ਰਗਟਾਵਾ ਹੈ। ਜਿਨ੍ਹਾਂ ਨੂੰ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਨ੍ਹਾਂ ਨੇ ਇਸ ਦੇ ਉਲਟ ਕੀਤਾ, ਪਰ ਹੁਣ ਸਮਾਂ ਬਦਲ ਰਿਹਾ ਹੈ।

inside image of cinema hall pic image source twitter

ਵੱਕਾਰੀ ਪ੍ਰਾਈਵੇਟ ਸਕੂਲ ਦੇ ਮਾਲਕ ਵਿਜੇ ਧਰ ਨੇ ਕਿਹਾ ਕਿ ਮਲਟੀਪਲੈਕਸ ਮੰਗਲਵਾਰ ਨੂੰ ਆਮਿਰ ਖ਼ਾਨ ਸਟਾਰਰ ਲਾਲ ਸਿੰਘ ਚੱਢਾ ਦੀ ਵਿਸ਼ੇਸ਼ ਸਕ੍ਰੀਨਿੰਗ ਨਾਲ ਲੋਕਾਂ ਲਈ ਖੋਲ੍ਹਿਆ ਜਾਵੇਗਾ। 30 ਸਤੰਬਰ ਤੋਂ ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਅਭਿਨੀਤ ਵਿਕਰਮ ਵੇਧਾ ਦੀ ਸਕ੍ਰੀਨਿੰਗ ਨਾਲ ਨਿਯਮਤ ਸ਼ੋਅ ਸ਼ੁਰੂ ਹੋਣਗੇ।

Jammu and Kashmir Lieutenant Governor Manoj Sinha image source twitter

ਦੱਸ ਦੇਈਏ ਕਿ ਵਿਕਾਸ ਧਰ ਦੀ ਕੰਪਨੀ ਟੈਕਸਲ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਨੇ ਮਾਰਚ 2020 ਵਿੱਚ ਕਸ਼ਮੀਰ ਵਿੱਚ ਇਸ ਪਹਿਲੇ ਮਲਟੀਪਲੈਕਸ ਦੇ ਨਿਰਮਾਣ ਲਈ ਅਰਜ਼ੀ ਦਿੱਤੀ ਸੀ। ਜੂਨ 2020 ਵਿੱਚ, ਰਾਜ ਸਰਕਾਰ ਨੇ ਇਜਾਜ਼ਤ ਦਿੱਤੀ ਸੀ। ਵਿਕਾਸ ਦਾ ਪਰਿਵਾਰ ਕਸ਼ਮੀਰ ਦਾ ਜਾਣਿਆ-ਪਛਾਣਿਆ ਪਰਿਵਾਰ ਹੈ।

ਦੱਸ ਦਈਏ ਸਾਲ 1990 ਵਿੱਚ, ਅੱਤਵਾਦੀ ਸੰਗਠਨਾਂ ਦੀਆਂ ਧਮਕੀਆਂ ਅਤੇ ਹਮਲਿਆਂ ਕਾਰਨ ਕਸ਼ਮੀਰ ਵਿੱਚ ਸਾਰੇ ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਸਨ।

ਮਾਹਿਰਾਂ ਦਾ ਕਹਿਣਾ ਹੈ ਕਿ ਅੱਤਵਾਦ ਦੇ ਦੌਰ 'ਚ ਘਾਟੀ 'ਚ ਇੱਕ-ਇੱਕ ਕਰਕੇ 19 ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ 9 ਸਿਨੇਮਾ ਹਾਲ- ਰੀਗਲ, ਪੈਲੇਡੀਅਮ, ਖਯਾਮ, ਫਿਰਦੌਸ, ਸ਼ਾਹ, ਨਾਜ਼, ਨੀਲਮ, ਸ਼ਿਰਾਜ਼ ਅਤੇ ਬ੍ਰਾਡਵੇਅ ਸ੍ਰੀਨਗਰ ਵਿੱਚ ਸਨ। ਲਾਲ ਚੌਕ ਨੇੜੇ ਪੈਲੇਡੀਅਮ ਅਤੇ ਇਸ ਤੋਂ ਕੁਝ ਦੂਰੀ ’ਤੇ ਸਥਿਤ ਨੀਲਮ ਸਿਨੇਮਾ ਹਾਲ ਵਿੱਚ ਕਾਫੀ ਭੀੜ ਹੁੰਦੀ ਸੀ।

ਪਰ ਅੱਤਵਾਦੀ ਸੰਗਠਨਾਂ ਦੀਆਂ ਧਮਕੀਆਂ ਅਤੇ ਹਮਲਿਆਂ ਕਾਰਨ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਇੱਕ ਲੰਬੇ ਸਮੇਂ ਬਾਅਦ ਵਾਦੀ ਦੇ ਲੋਕ ਨਵੀਆਂ ਫ਼ਿਲਮਾਂ ਦੇਖ ਪਾਉਣਗੇ। ਇਸ ਤੋਂ ਇਲਾਵਾ ਇਸ ਨਾਲ ਰੋਜ਼ਗਾਰ ਵੀ ਪੈਦਾ ਹੋਵੇਗਾ।

 

Related Post