ਕਰਨ ਜੌਹਰ ਦੀ ਪਾਰਟੀ 'ਚ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਲੁੱਟੀ ਸਾਰੀ ਮਹਿਫ਼ਿਲ, ਸੋਸ਼ਲ ਮੀਡੀਆ ‘ਤੇ ਛਾਇਆ ਇਹ ਵੀਡੀਓ

By  Lajwinder kaur March 18th 2022 10:44 AM

ਮਿਸਟਰ ਅਤੇ ਮਿਸਿਜ਼ ਕੌਸ਼ਲ ਜਿੱਥੇ ਵੀ ਜਾਂਦੇ ਹਨ, ਉਹ ਲਾਈਮਲਾਈਟ ‘ਚ ਆ ਜਾਂਦੇ ਹਨ। । ਅਜਿਹਾ ਹੀ ਕੁਝ ਕਰਨ ਜੌਹਰ ਦੀ ਪਾਰਟੀ 'ਚ ਵੀ ਹੋਇਆ। ਕਰਨ ਜੌਹਰ ਨੇ ਆਪਣੇ ਦੋਸਤ ਅਪੂਰਵਾ ਮਹਿਤਾ ਦੇ 50ਵੇਂ ਜਨਮਦਿਨ ਲਈ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵੀ ਇਨ੍ਹਾਂ ਮਸ਼ਹੂਰ ਹਸਤੀਆਂ ਵਿੱਚ ਸ਼ਾਮਿਲ ਸਨ। ਦੋਵਾਂ ਦੀ ਜੋੜੀ ਕਾਫੀ ਸ਼ਾਨਦਾਰ ਲੱਗ ਰਹੀ ਸੀ ਅਤੇ ਇਸ ਪਾਰਟੀ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾ ਰਹੀ ਹੈ। ਦੋਵਾਂ ਦਾ ਅੰਦਾਜ਼ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Katrina Kaif Celebrates One Month Anniversary With Vicky Kaushal

ਹੋਰ ਪੜ੍ਹੋ : ਸ਼ੈਰੀ ਮਾਨ ਨੇ ਆਪਣੇ ਨਵੇਂ ਗੀਤ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣੇ ‘ਚ ਦੱਸਿਆ ਕਿਉਂ ਵੱਜਦੇ ਨੇ ਲਲਕਾਰੇ, ਦੇਖੋ ਵੀਡੀਓ

ਇਸ ਵੀਡੀਓ 'ਚ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨੇ ਬਲੈਕ ਕਲਰ ਦਾ ਸੂਟ ਪਾਇਆ ਹੋਇਆ ਹੈ ਜਦਕਿ ਅਦਾਕਾਰਾ ਕੈਟਰੀਨਾ ਕੈਫ ਨੀਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਦੋਵਾਂ ਦਾ ਇਹ ਅੰਦਾਜ਼ ਅਤੇ ਮੈਚਿੰਗ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਪ੍ਰਸ਼ੰਸਕਾਂ ਨੇ ਲਿਖਿਆ ਹੈ, 'ਓ.ਐੱਮ.ਜੀ.' ਇਕ ਫੈਨ ਨੇ ਲਿਖਿਆ, 'ਦੋਵੇਂ ਇਕੱਠੇ ਕਿੰਨੇ ਖੂਬਸੂਰਤ ਲੱਗ ਰਹੇ ਹਨ।' ਸੋਸ਼ਲ ਮੀਡੀਆ ਉੱਤੇ ਕੈਟ ਤੇ ਵਿੱਕੀ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

Vicky Kaushal and katrina image From instagram

ਹੋਰ ਪੜ੍ਹੋ : ਸਮੁੰਦਰ ਦੇ ਵਿਚਕਾਰ ਸੈਲੀਬ੍ਰੇਟ ਕੀਤਾ ਗੀਤਾ ਬਸਰਾ ਨੇ ਆਪਣਾ ਜਨਮਦਿਨ, ਪ੍ਰਸ਼ੰਸਕਾਂ ਦੇ ਨਾਲ ਜਸ਼ਨ ਦੀਆਂ ਕੁਝ ਝਲਕੀਆਂ ਕੀਤੀਆਂ ਸਾਂਝੀਆਂ

ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਪਿਛਲੇ ਸਾਲ 9 ਦਸੰਬਰ ਨੂੰ ਰਾਜਸਥਾਨ ਵਿੱਚ ਹੋਇਆ ਸੀ। ਇਸ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਸੀ । ਜੇ ਗੱਲ ਕਰੀਏ ਵਰਕ ਫਰੰਟ ਦੀ ਤਾਂ ਕੈਟਰੀਨਾ ਕੈਫ ਨੇ ਟਾਈਗਰ 3 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਵਿੱਕੀ ਕੌਸ਼ਲ ਵੀ ਆਪਣੇ ਕਈ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ।

 

View this post on Instagram

 

A post shared by @katrinaakusa

Related Post