ਕੈਟਰੀਨਾ ਕੈਫ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਸੁਣਕੇ ਉੱਡ ਜਾਣਗੇ ਹੋਸ਼ 

By  Rupinder Kaler May 6th 2019 03:44 PM

ਕੈਟਰੀਨਾ ਕੈਫ ਦੀ ਫ਼ਿਲਮ ਭਾਰਤ ਅਗਲੇ ਮਹੀਨੇ ਈਦ ਵਾਲੇ ਦਿਨ ਰਿਲੀਜ਼ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਨਵੀਂ ਕਾਰ ਦਾ ਤੋਹਫਾ ਦਿੱਤਾ ਹੈ । ਕੈਟਰੀਨਾ ਕੈਫ ਨੇ ਆਪਣੀ ਇਸ ਨਵੀਂ ਕਾਰ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ  ਹੈ । ਤਸਵੀਰ  ਵਿੱਚ ਕੈਟਰੀਨਾ ਰੇਂਜ ਰੋਵਰ ਦੇ ਨਾਲ ਨਜ਼ਰ ਆ ਰਹੀ ਹੈ ।

https://www.instagram.com/p/BxEq9kngQYF/

ਇਸ ਤਸਵੀਰ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਕੁਝ ਲੋਕਾਂ ਦਾ ਧੰਨਵਾਦ ਕੀਤਾ ਹੈ । ਕੈਟਰੀਨਾ ਦੇ ਕੋਲ ਪਹਿਲਾਂ ਵੀ ੩-੪ ਲਗਜਰੀ ਕਾਰਾਂ ਹਨ । ਪਰ ਉਹਨਾਂ ਦੀ ਇਸ ਕਾਰ ਦੀ ਕੀਮਤ 50  ਤੋਂ 65  ਲੱਖ ਦੇ ਵਿਚਕਾਰ ਹੈ । ਕੁਝ ਮਹੀਨੇ ਪਹਿਲਾਂ ਉਹਨਾਂ ਨੇ ਔਡੀ ਕਾਰ ਖਰੀਦੀ ਸੀ ।

https://www.instagram.com/p/BxCrsOdAV9f/?utm_source=ig_embed

ਕੈਟਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੈਟਰੀਨਾ ਦੀ ਭਾਰਤ ਫ਼ਿਲਮ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਉਹ ਕੁਮੁਦ ਰੈਨਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਫ਼ਿਲਮ ਵਿੱਚ ਸਲਮਾਨ ਖ਼ਾਨ ਲੀਡ ਰੋਲ ਵਿੱਚ ਨਜ਼ਰ ਆਉਣਗੇ ।

Related Post