ਕੈਟਰੀਨਾ ਕੈਫ ਦੇ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ ਹੋ ਰਹੀਆਂ ਵਾਇਰਲ, ਪਰਿਵਾਰ ਵੀ ਪੱਬਾਂ ਭਾਰ

By  Shaminder May 12th 2022 05:41 PM

ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (Vicky Kaushal) ਜਲਦ ਹੀ ਮਾਪੇ ਬਣਨ ਜਾ ਰਹੇ ਹਨ । ਮੀਡੀਆ ਰਿਪੋਰਟਸ ਦੇ ਮੁਤਾਬਕ ਕੈਟਰੀਨਾ ਦੋ ਮਹੀਨੇ ਦੀ ਗਰਭਵਤੀ ਹੈ । ਦਰਅਸਲ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀਆਂ ਹਨ ।ਦੱਸਿਆ ਜਾ ਰਿਹਾ ਹੈ ਕਿ ਇਸ ਜੋੜੀ ਦੇ ਪਰਿਵਾਰਕ ਮੈਂਬਰ ਵੀ ਘਰ ‘ਚ ਨਵੇਂ ਜੀਅ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ।

katrina kaif vicky kaushal 4 image from instagram

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ, ਫੈਨਜ਼ ਨੇ ਕਿਹਾ ਪਰਫੈਕਟ ਜੋੜੀ

ਜਿਸ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ । ਇਸ ਜੋੜੀ ਦੇ ਵਿਆਹ ਨੂੰ ਛੇ ਮਹੀਨੇ ਹੋ ਚੁੱਕੇ ਹਨ ।ਦੋਵਾਂ ਨੇ ਬੀਤੇ ਸਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਕਾਫੀ ਨਿੱਜੀ ਰੱਖਿਆ ਗਿਆ ਸੀ ।

Katrina Kaif is 2 months pregnant? Here's what the buzz within industry is Image Source: Instagram

ਹੋਰ ਪੜ੍ਹੋ : ਵਿਆਹ ਤੋਂ ਬਾਅਦ ਕੈਟਰੀਨਾ ਕੈਫ ਆਪਣੇ ਸਹੁਰੇ ਘਰ ਲੈ ਕੇ ਆਈ ਇਹ ਚੀਜ਼, ਦਿਉਰ ਸੰਨੀ ਕੌਸ਼ਲ ਨੇ ਕੀਤਾ ਖੁਲਾਸਾ

ਇਸ ਦੇ ਬਾਵਜੂਦ ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ । ਕੈਟਰੀਨਾ ਕੈਫ ਦੀਆਂ ਮਦਰਸ ਡੇਅ ਦੇ ਮੌਕੇ ‘ਤੇ ਵੀ ਕਈ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ‘ਚ ਉਹ ਆਪਣੀ ਸੱਸ ਅਤੇ ਮਾਂ ਤੋਂ ਆਸ਼ੀਰਵਾਦ ਲੈਂਦੀ ਹੋਈ ਨਜ਼ਰ ਆਈ ਸੀ ।ਵਿੱਕੀ ਕੌਸ਼ਲ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

Vicky Kaushal And Katrina Kaif

ਜਲਦ ਹੀ ਉਹ ਐਮੀ ਵਿਰਕ ਦੇ ਨਾਲ ਵੀ ਇੱਕ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਫ਼ਿਲਮ ‘ਸਰਦਾਰ ਊਧਮ’ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ ।ਇਸ ਫ਼ਿਲਮ ‘ਚ ਉਨ੍ਹਾਂ ਦੇ ਲੁੱਕ ਦੀ ਬਹੁਤ ਜ਼ਿਆਦਾ ਤਾਰੀਫ ਹੋਈ ਸੀ । ਵਿੱਕੀ ਕੌਸ਼ਲ ਇੱਕ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਸ਼ਾਮ ਕੌਸ਼ਲ ਦਾ ਸਬੰਧ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਨਾਲ ਰਿਹਾ ਹੈ ।

 

View this post on Instagram

 

A post shared by Katrina Kaif (@katrinakaif)

Related Post