ਕੈਟਰੀਨਾ ਕੈਫ ਦੇ ਫੈਨਜ਼ ਦੀ ਗਿਣਤੀ ਪਹੁੰਚੀ 2 ਕਰੋੜ, ਵੀਡੀਓ ਸ਼ੇਅਰ ਕਰਕੇ ਕੀਤਾ ਧੰਨਵਾਦ

By  Lajwinder kaur April 7th 2019 05:29 PM

ਬਾਲੀਵੁੱਡ ਦੀ ਸੁਪਰ ਸਟਾਰ ਅਦਾਕਾਰਾ ਕੈਟਰੀਨਾ ਕੈਫ ਜਿਨ੍ਹਾਂ ਦੀ ਪਾਪੂਲੈਰਿਟੀ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਸਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਪ੍ਰਸ਼ੰਸ਼ਕਾਂ ਦੀ ਗਿਣਤੀ ‘ਚ ਵੀ ਵਧਾ ਹੋ ਰਿਹਾ ਹੈ। ਕੈਟਰੀਨਾ ਕੈਫ ਦੇ ਫੈਨਜ਼ ਦੀ ਗਿਣਤੀ ਵੱਧ ਕੇ 2 ਕਰੋੜ ਪਹੁੰਚ ਗਈ ਹੈ। ਜੀ ਹਾਂ, ਇਹ ਖੁਸ਼ਖਬਰੀ ਕੈਟਰੀਨਾ ਕੈਫ ਨੇ ਖੁਦ ਵੀਡੀਓ ਬਣਾ ਕੇ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ ਉੱਤੇ 20 ਮਿਲੀਅਨ ਫਾਲੋਅਰਸ ਹੋਣ ਤੇ ਬਾਲੀਵੁੱਡ ਦੀ ਬੇਹੱਦ ਹੀ ਖੂਬਸੂਰਤ ਅਦਾਕਾਰ ਨੇ ਸਮੁੰਦਰ ਦੇ ਕਿਨਾਰੇ ਵੀਡੀਓ ਬਣਾ ਕੇ ਆਪਣੇ ਫੈਨਜ਼ ਦਾ ਥੈਂਕਸ ਕੀਤਾ ਹੈ। ਕੈਟਰੀਨਾ ਕੈਫ ਇੰਸਟਾਗ੍ਰਾਮ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਆਉਣ ਵਾਲੀਆਂ ਫ਼ਿਲਮਾਂ ਅਤੇ ਮਸਤੀ ਵਾਲੇ ਪਲਾਂ ਵਾਲੀਆਂ ਵੀਡੀਓਜ਼ ਨੂੰ ਅਪਲੋਡ ਕਰਦੇ ਰਹਿੰਦੇ ਹਨ।

View this post on Instagram

 

20 million insta family ????... thank u for all the love ?

A post shared by Katrina Kaif (@katrinakaif) on Apr 5, 2019 at 4:41am PDT

ਹੋਰ ਵੇਖੋ:ਹਾਲੀਵੁੱਡ ਦੀ ਕੈਲੀ ਜੇਨਰ 21 ਸਾਲ ਦੀ ਉਮਰ ‘ਚ ਬਣੀ ਅਰਬਪਤੀ, ਦਿਲਜੀਤ ਦੋਸਾਂਝ ਨੇ ਕੀਤਾ ਖ਼ਾਸ ਮੈਸਜ ਕਰਕੇ ਦਿੱਤੀ ਵਧਾਈ

ਜੇ ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਸਲਮਾਨ ਖਾਨ ਦੇ ਨਾਲ ਸਿਲਵਰ ਸਕਰੀਨ ਉੱਤੇ ਫ਼ਿਲਮ ਭਾਰਤ ‘ਚ ਨਜ਼ਰ ਆਵੇਗੀ। ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ‘ਚ ਬਣੀ ‘ਭਾਰਤ’ ਫ਼ਿਲਮ ਇਸ ਸਾਲ ਈਦ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post