ਹਨੀਮੂਨ ਤੋਂ ਬਾਅਦ ਕੰਮ 'ਤੇ ਪਰਤੀ ਕੈਟਰੀਨਾ ਕੈਫ, 'ਮੈਰੀ ਕ੍ਰਿਸਮਸ' ਦੇ ਸੈੱਟ ਤੋਂ ਲੀਕ ਹੋਈਆਂ ਤਸਵੀਰਾਂ

By  Lajwinder kaur April 21st 2022 06:41 PM

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਪਿਛਲੇ ਸਾਲ ਦੇ ਆਖਿਰ 'ਚ ਬੁਆਏਫ੍ਰੈਂਡ ਵਿੱਕੀ ਕੌਸ਼ਲ ਨਾਲ ਵਿਆਹ ਕਰਵਾ ਲਿਆ ਸੀ। ਦੋਵਾਂ ਵਿਆਹ ਖੂਬ ਸੁਰਖੀਆਂ ਚ ਰਿਹਾ ਸੀ। ਵਿਆਹ ਤੋਂ  ਬਾਅਦ ਵੀ ਜਦੋਂ ਵੀ ਕੈਟਰੀਨਾ ਤੇ ਵਿੱਕੀ ਦੀਆਂ ਤਸਵੀਰਾਂ ਚ ਵੀਡੀਓਜ਼ ਆਉਂਦੀਆਂ ਨੇ ਤੇ ਖੂਬ ਟਰੈਂਡ ਕਰਦੀਆਂ ਹਨ। ਵਿਆਹ ਤੋਂ ਬਾਅਦ ਦੋਵੇਂ ਆਪਣੇ-ਆਪਣੇ ਪ੍ਰੋਜੈਕਟਾਂ 'ਚ ਰੁੱਝ ਗਏ। ਪ੍ਰੋਫੈਸ਼ਨਲ ਲਾਈਫ ਤੋਂ ਛੁੱਟੀ ਮਿਲਣ ਤੋਂ ਬਾਅਦ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਇੱਕ ਮਿੰਨੀ ਹਨੀਮੂਨ 'ਤੇ ਜਾਣ ਦਾ ਫੈਸਲਾ ਕੀਤਾ, ਜਿੱਥੋਂ ਸਾਹਮਣੇ ਆਈਆਂ ਤਸਵੀਰਾਂ ਇੰਟਰਨੈੱਟ 'ਤੇ ਅੱਗ ਵਾਂਗ ਫੈਲ ਗਈਆਂ ਸਨ। ਹਨੀਮੂਨ ਮਨਾਉਣ ਤੋਂ ਬਾਅਦ ਕੈਟਰੀਨਾ ਕੈਫ ਫਿਰ ਤੋਂ ਕੰਮ 'ਚ ਰੁੱਝੀ ਨਜ਼ਰ ਆ ਰਹੀ ਹੈ । ਜੀ ਹਾਂ ਕੈਟ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ  ਪੜ੍ਹੋ :  ਮਾਂ ਬਣਨ ਤੋਂ ਬਾਅਦ ਬਦਲੀ ਅਦਾਕਾਰਾ ਕਾਜਲ ਅਗਰਵਾਲ ਦੀ ਜ਼ਿੰਦਗੀ, ਕਿਹਾ- 'ਕਈ ਰਾਤਾਂ ਬਿਨਾਂ ਸੌਂਏ...'

Katrina Kaif's leaked photos from the sets of Merry Christmas go viral Image Source: Instagram

ਕੈਟਰੀਨਾ ਕੈਫ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਮੈਰੀ ਕ੍ਰਿਸਮਸ ਦੇ ਸੈੱਟ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਕੈਫ ਕੰਮ 'ਚ ਰੁੱਝੀ ਨਜ਼ਰ ਆ ਰਹੀ ਹੈ। ਦੱਖਣ ਦੀ ਅਭਿਨੇਤਰੀ ਰਾਧਿਕਾ ਸਰਥਕੁਮਾਰ ਫ਼ਿਲਮ 'ਮੈਰੀ ਕ੍ਰਿਸਮਸ' 'ਚ ਇੱਕ ਪੁਲਿਸ ਕਰਮਚਾਰੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਕੈਟਰੀਨਾ ਕੈਫ ਇਨ੍ਹੀਂ ਦਿਨੀਂ ਰਾਧਿਕਾ ਨਾਲ ਸ਼ੂਟਿੰਗ ਕਰ ਰਹੀ ਹੈ। ਤਸਵੀਰਾਂ ਚ ਦੇਖ ਸਕਦੇ ਹੋ ਕੈਟਰੀਨਾ ਕੈਫ ਨੇ ਪਿੰਕ ਕਲਰ ਦੀ ਵਨਪਿਸ ਡਰੈੱਸ ਪਾਈ ਹੋਈ ਹੈ। ਜਿਸ ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਸ਼ੂਟਿੰਗ ਦੇ ਵਿਚਕਾਰ ਰਾਧਿਕਾ ਅਤੇ ਕੈਟਰੀਨਾ ਕੈਫ ਨੂੰ ਯਾਦਗਾਰ ਪਲ ਬਿਤਾਉਂਦੇ ਦੇਖਿਆ ਗਿਆ। ਸੈੱਟ 'ਤੇ ਦੋਵਾਂ ਵਿਚਾਲੇ ਕਾਫੀ ਚੰਗੀ ਬਾਂਡਿੰਗ ਹੈ।

Katrina Kaif's leaked photos from the sets of Merry Christmas go viral Image Source: Instagram

ਹੋਰ  ਪੜ੍ਹੋ : ਲੰਬੇ ਸਮੇਂ ਬਾਅਦ ਦਿੱਗਜ ਅਦਾਕਾਰਾ ਅਮਰ ਨੂਰੀ ਨੇ ਸਾਂਝੀ ਕੀਤੀ ਆਪਣੀ ਪੁਰਾਣੀ ਤਸਵੀਰ

ਜੇ ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਕੋਲ ਇਸ ਸਮੇਂ ਕਈ ਫਿਲਮਾਂ ਝੋਲੀ ਵਿੱਚ ਹਨ। ਉਹ ਟਾਈਗਰ 3 ਵਿੱਚ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਕੈਟਰੀਨਾ ਕੈਫ ਆਪਣੇ ਕੰਮ ਦੇ ਨਾਲ -ਨਾਲ ਆਪਣੇ ਪਰਿਵਾਰ ਲਈ ਵੀ ਟਾਈਮ ਕੱਢ ਹੀ ਲੈਂਦੀ ਹੈ। ਹਾਲ ਹੀ ਚ ਉਨ੍ਹਾਂ ਨੇ ਆਪਣੇ ਪਤੀ ਦੇ ਲਈ ਸਵੇਰ ਦਾ ਨਾਸ਼ਤਾ ਬਣਾਇਆ ਸੀ। ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਸ਼ੇਅਰ ਕੀਤੀ ਸੀ।

 

Related Post